ਸਮਰਾਲਾ (ਸੁਰਜੀਤ ਸਿੰਘ)
ਡੱਲੇਵਾਲ ਨੂੰ ਮਿਲਣ ਅਤੇ ਉਨ੍ਹਾ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਨ ਲਈ ਐਤਵਾਰ ਹਰਿਆਣਾ ਦੀ ਕਾਂਗਰਸ ਆਗੂ ਤੇ ਦੇਸ਼ ਦੀ ਨਾਮੀ ਭਲਵਾਨ ਵਿਨੇਸ਼ ਫੋਗਾਟ ਵੀ ਪਤੀ ਸੋਮਵੀਰ ਰਾਠੀ ਨਾਲ ਮੋਰਚੇ ਵਿਖੇ ਪੁੱਜੀ। ਉਸ ਨੇ ਪੰਜਾਬ ਅਤੇ ਹਰਿਆਣਾ ਦੇ ਆਮ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਿਸਾਨ ਅੰਦੋਲਨ ਦਾ ਵਧ ਚੜ੍ਹ ਕੇ ਸਾਥ ਦੇਣ।
ਫੋਗਾਟ ਨੇ ਕਿਹਾਉਹ (ਡੱਲੇਵਾਲ) ਦੂਜਿਆਂ ਲਈ ਆਪਣੀ ਜਾਨ ਜੋਖਮ ’ਚ ਪਾ ਰਹੇ ਹਨ। ਮੈਂ ਪੰਜਾਬ, ਹਰਿਆਣਾ ਅਤੇ ਪੂਰੇ ਦੇਸ਼ ਦੇ ਲੋਕਾਂ ਨੂੰ ਇਸ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈਣ ਦੀ ਅਪੀਲ ਕਰਦੀ ਹਾਂ। ਦੇਸ਼ ’ਚ ਐਮਰਜੈਂਸੀ ਵਰਗੀ ਸਥਿਤੀ ਹੈ। ਸਰਕਾਰ ਨੂੰ ਹੱਲ ਲੱਭਣਾ ਪਵੇਗਾ। ਪ੍ਰਧਾਨ ਮੰਤਰੀ ਮੋਦੀ ਬਹੁਤ ਵੱਡੇ ਭਾਸ਼ਣ ਦਿੰਦੇ ਹਨ, ਪਰ ਹੁਣ ਭਾਸ਼ਣ ਦੇਣ ਤੋਂ ਇਲਾਵਾ ਕੁਝ ਕੰਮ ਵੀ ਕਰਨਾ ਪਵੇਗਾ। ਸਾਨੂੰ ਸਾਰਿਆਂ ਨੂੰ ਇਹ ਦਿਖਾਉਣ ਲਈ ਅੱਗੇ ਆਉਣ ਦੀ ਲੋੜ ਹੈ ਕਿ ਅਸੀਂ ਇੱਕਜੁੱਟ ਹਾਂ। ਸਾਂਸਦ ਡਾ. ਧਰਮਵੀਰ ਗਾਂਧੀ, ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਕਾਂਗਰਸੀ ਆਗੂ ਕਿੱਕੀ ਢਿੱਲਂੋ, ਯੂਥ ਆਗੂ ਬਰਿੰਦਰ ਸਿੰਘ ਢਿੱਲੋਂ, ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਤੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਆਦਿ ਨੇ ਵੀ ਡੱਲੇਵਾਲ ਦਾ ਹਾਲਚਾਲ ਜਾਣਿਆ ਅਤੇ ਸੰਖੇਪ ਗੱਲਬਾਤ ਕੀਤੀ।