ਨਵੀਂ ਦਿੱਲੀ : ਸਮਾਜੀ ਕਾਰਕੁਨਾਂ ਤੇ ਸਾਬਕਾ ਅਧਿਕਾਰੀਆਂ ਨੇ ਸੋਮਵਾਰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ 17 ਤੋਂ 21 ਦਸੰਬਰ ਨੂੰ ਹੋਣ ਵਾਲੀ ‘ਧਰਮ ਸੰਸਦ’ ਨੂੰ ਰੋਕਣ ਦੀ ਮੰਗ ਕੀਤੀ ਹੈ। ਚੀਫ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਪਟੀਸ਼ਨਰਾਂ ਵੱਲੋਂ ਪੇਸ਼ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਪਟੀਸ਼ਨ ਤੁਰੰਤ ਸੂਚੀਬੱਧ ਕੀਤੇ ਜਾਣ ਲਈ ਇਸ ਸੰਬੰਧੀ ਇੱਕ ਈ-ਮੇਲ ਕਰਨ ਲਈ ਕਿਹਾ। ਚੀਫ ਜਸਟਿਸ ਨੇ ਕਿਹਾਮੈਂ ਵਿਚਾਰ ਕਰਾਂਗਾ। ਕਿਰਪਾ ਕਰਕੇ ਇੱਕ ਈ-ਮੇਲ ਭੇਜੋ।ਭੂਸ਼ਣ ਨੇ ਕਿਹਾ ਕਿ ਇਸ ਸੰਸਦ ਤਹਿਤ ‘ਮੁਸਲਮਾਨਾਂ ਦੀ ਨਸਲਕੁਸ਼ੀ’ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਅਤੇ ਇਸ ਕਾਰਨ ਪਟੀਸ਼ਨ ’ਤੇ ਫੌਰੀ ਸੁਣਵਾਈ ਦੀ ਲੋੜ ਹੈ, ਕਿਉਂਕਿ ‘ਧਰਮ ਸੰਸਦ’ ਮੰਗਲਵਾਰ ਨੂੰ ਸੁਰੂ ਹੋਣ ਵਾਲੀ ਹੈ।