ਅਹਿਮਦਾਬਾਦ : ਪ੍ਰਧਾਨ ਮੰਤਰੀ ਅਜਾਇਬਘਰ ਅਤੇ ਲਾਇਬਰੇਰੀ ਸੁਸਾਇਟੀ ਦੇ ਮੈਂਬਰ ਰਿਜ਼ਵਾਨ ਕਾਦਰੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਉਨ੍ਹਾਂ ਦਸਤਾਵੇਜ਼ਾਂ ਨੂੰ ਵਾਪਸ ਦੇਣ ਦੀ ਮੰਗ ਕੀਤੀ ਹੈ, ਜਿਨ੍ਹਾਂ ਨੂੰ ਉਸ ਨੇ ਦੇਸ਼ ਦੇ ਇਤਿਹਾਸ ਦਾ ਅਹਿਮ ਪਹਿਲੂ ਕਰਾਰ ਦਿੱਤਾ ਹੈ। ਉਸ ਮੁਤਾਬਕ ਇਹ ਦਸਤਾਵੇਜ਼ ਕਥਿਤ ਤੌਰ ’ਤੇ ਸੋਨੀਆ ਗਾਂਧੀ ਦੇ ਹੁਕਮਾਂ ’ਤੇ ਅਜਾਇਬਘਰ ਤੋਂ ਵਾਪਸ ਲੈ ਲਏ ਗਏ ਸਨ। ਕਾਦਰੀ ਨੇ ਕਿਹਾ ਕਿ ਉਨ੍ਹਾ ਸਤੰਬਰ ਵਿੱਚ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਲਗਭਗ ਅੱਠ ਵੱਖ-ਵੱਖ ਸੈਕਸ਼ਨਾਂ ਨਾਲ ਸੰਬੰਧਤ 51 ਕਾਰਟੂਨ, ਜੋ ਕਿ ਪ੍ਰਧਾਨ ਮੰਤਰੀਆਂ ਦੇ ਅਜਾਇਬਘਰ (ਪਹਿਲਾਂ ਨਹਿਰੂ ਮੈਮੋਰੀਅਲ) ਵਿੱਚ ਨਹਿਰੂ ਸੰਗ੍ਰਹਿ ਦਾ ਹਿੱਸਾ ਸਨ ਜਾਂ ਤਾਂ ਸੰਸਥਾ ਨੂੰ ਵਾਪਸ ਕਰ ਦਿੱਤੇ ਜਾਣ ਜਾਂ ਸਾਨੂੰ ਉਨ੍ਹਾਂ ਨੂੰ ਸਕੈਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਜਾਂ ਉਨ੍ਹਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਦਾਨ ਕੀਤੀਆਂ ਜਾਣ. ਇਸ ਨਾਲ ਅਸੀਂ ਉਨ੍ਹਾਂ ਦਾ ਅਧਿਐਨ ਕਰ ਸਕਾਂਗੇ ਅਤੇ ਵੱਖ-ਵੱਖ ਵਿਦਵਾਨਾਂ ਨੂੰ ਉਨ੍ਹਾਂ ਉਤੇ ਖੋਜ ਦੀ ਸਹੂਲਤ ਦੇ ਸਕਾਂਗੇ। ਕਾਦਰੀ ਨੇ ਹੋਰ ਕਿਹਾਦਸਤਾਵੇਜ਼ਾਂ ’ਚ ਪੰਡਤ ਜਵਾਹਰ ਲਾਲ ਨਹਿਰੂ ਅਤੇ ਲੇਡੀ ਮਾਊਂਟਬੈਟਨ ਵਿਚਕਾਰ ਮਹੱਤਵਪੂਰਨ ਪੱਤਰ ਵਿਹਾਰ, ਨਾਲ ਹੀ ਪੰਡਤ ਗੋਵਿੰਦ ਵੱਲਭ ਪੰਤ, ਜੈਪ੍ਰਕਾਸ਼ ਨਾਰਾਇਣ ਅਤੇ ਹੋਰਨਾਂ ਨਾਲ ਆਦਾਨ-ਪ੍ਰਦਾਨ ਕੀਤੇ ਗਏ ਪੱਤਰ ਸ਼ਾਮਲ ਹਨ। ਇਹ ਪੱਤਰ ਭਾਰਤੀ ਇਤਿਹਾਸ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਰਿਕਾਰਡਾਂ ਦੁਆਰਾ ਸਾਬਤ ਹੋਇਆ ਹੈ ਕਿ ਇਹ ਦਸਤਾਵੇਜ਼ 2008 ’ਚ ਸੋਨੀਆ ਗਾਂਧੀ ਦੇ ਨਿਰਦੇਸ਼ਾਂ ’ਤੇ ਅਜਾਇਬਘਰ ਤੋਂ ਵਾਪਸ ਲੈ ਲਏ ਗਏ ਸਨ।