ਨਵੀਂ ਦਿੱਲੀ : ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਅਗਲੇ ਸਾਲ 8 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ’ਚ ਫੈਸਲਾ ਸੁਣਾ ਸਕਦੇ ਹਨ। ਉਜ ਉਨ੍ਹਾ ਫੈਸਲਾ ਸੋਮਵਾਰ ਸੁਣਾਉਣਾ ਸੀ, ਪਰ ਕਾਰਵਾਈ ਮੁਲਵਤੀ ਕਰ ਦਿੱਤੀ। ਸੱਜਣ ਕੁਮਾਰ ਇਸ ਸਮੇਂ ਤਿਹਾੜ ਕੇਂਦਰੀ ਜੇਲ੍ਹ ’ਚ ਹੈ। ਮਾਮਲਾ ਸਰਸਵਤੀ ਵਿਹਾਰ ਇਲਾਕੇ ’ਚ ਦੋ ਵਿਅਕਤੀਆਂ ਦੀਆਂ ਕਥਿਤ ਹੱਤਿਆਵਾਂ ਨਾਲ ਸੰਬੰਧਤ ਹੈ।