ਚੇਨੱਈ : ਸਿੰਗਾਪੁਰ ਵਿੱਚ ਪਿਛਲੇ ਚੈਂਪੀਅਨ ਚੀਨ ਦੇ ਡਿੰਗ ਲੀਰੇਨ ਨੂੰ ਹਰਾ ਕੇ ਆਲਮੀ ਸ਼ਤਰੰਜ ਚੈਂਪੀਅਨਸ਼ਿਪ ਜਿੱਤ ਕੇ ਆਏ ਡੀ ਗੁਕੇਸ਼ ਦਾ ਸੋਮਵਾਰ ਹਵਾਈ ਅੱਡੇ ਤੋਂ ਘਰ ਤੱਕ ਸ਼ਾਨਦਾਰ ਸਵਾਗਤ ਕੀਤਾ ਗਿਆ। 18 ਸਾਲਾ ਗੁਕੇਸ਼ ਇਹ ਖਿਤਾਬ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਹੈ। ਇਸ ਤੋਂ ਪਹਿਲਾਂ ਗੈਰੀ ਕਾਸਪਾਰੋਵ ਨੇ 22 ਸਾਲ ਦੀ ਉਮਰ ਵਿੱਚ ਜਿੱਤਿਆ ਸੀ। ਉਜ ਗੁਕੇਸ਼ ਆਲਮੀ ਚੈਂਪੀਅਨ ਬਣਨ ਵਾਲਾ ਦੂਜਾ ਭਾਰਤੀ ਹੈ। ਪਹਿਲਾ ਵਿਸ਼ਵਨਾਥਨ ਆਨੰਦ ਹੈ।