9.2 C
Jalandhar
Monday, December 23, 2024
spot_img

ਉਮਰ ਖਾਲਿਦ ਨੂੰ ਹਫਤੇ ਦੀ ਅੰਤਰਮ ਜ਼ਮਾਨਤ

ਨਵੀਂ ਦਿੱਲੀ : ਐਡੀਸ਼ਨਲ ਸੈਸ਼ਨਜ਼ ਜੱਜ ਸਮੀਰ ਬਾਜਪਈ ਨੇ ਬੁੱਧਵਾਰ ਇੱਕ ਵਿਆਹ ’ਚ ਸ਼ਾਮਲ ਹੋਣ ਲਈ ਜੇ ਐੱਨ ਯੂ ਦੇ ਵਿਦਿਆਰਥੀ ਉਮਰ ਖਾਲਿਦ ਨੂੰ 28 ਦਸੰਬਰ ਤੋਂ 3 ਜਨਵਰੀ ਤਕ ਦੀ ਅੰਤਰਮ ਜ਼ਮਾਨਤ ਦੇ ਦਿੱਤੀ। ਉਹ 2020 ’ਚ ਉੱਤਰ-ਪੂਰਬੀ ਦਿੱਲੀ ਦੰਗਿਆਂ ਪਿਛਲੀ ਸਾਜ਼ਿਸ਼ ਵਿੱਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ’ਚ ਸਤੰਬਰ 2020 ਤੋਂ ਜੇਲ੍ਹ ’ਚ ਹੈ।
ਆਈ ਈ ਐੱਸ ’ਚ ਆਲ ਇੰਡੀਆ ਚੌਥਾ ਰੈਂਕ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਅਰਥਸ਼ਾਸਤਰ ਵਿਭਾਗ ਦੀ ਖੋਜਾਰਥੀ ਰੀਤਿਕਾ ਗੁਪਤਾ ਨੇ ਯੂ ਪੀ ਐੱਸ ਸੀ ਵੱਲੋਂ ਕਰਵਾਈ ਗਈ ਉੱਚ ਪ੍ਰਤੀਯੋਗਤਾ ਇੰਡੀਅਨ ਇਕਨਾਮਿਕ ਸਰਵਿਸਿਜ਼ (ਆਈ ਈ ਐੱਸ) 2024 ਵਿੱਚ ਆਲ ਇੰਡੀਆ ਚੌਥਾ ਰੈਂਕ ਪ੍ਰਾਪਤ ਕੀਤਾ ਹੈ। ਰੀਤਿਕਾ ਯੂਨੀਵਰਸਿਟੀ ’ਚ ਪੀ ਐੱਚ ਡੀ ਕਰ ਰਹੀ ਹੈ। ਰੀਤਿਕਾ ਨੇ ਕਿਹਾ ਕਿ ਉਸ ਦੀ ਇਸ ਸਫਲਤਾ ਵਿਚ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਅਕਾਦਮਿਕ ਮਾਹੌਲ ਦਾ ਵੱਡਾ ਯੋਗਦਾਨ ਹੈ। ਉਸ ਨੇ ਨਿਰੰਤਰ ਸਹਿਯੋਗ ਅਤੇ ਸੂਝਵਾਨ ਮਾਰਗਦਰਸ਼ਨ ਲਈ ਆਪਣੇ ਨਿਗਰਾਨ ਡਾ. ਸਰਬਜੀਤ ਸਿੰਘ ਅਤੇ ਡਾ. ਰਵਿਤਾ ਦਾ ਵਿਸ਼ੇਸ਼ ਧੰਨਵਾਦ ਕੀਤਾ।
ਅਡਵਾਨੀ ਦੀ ਸਿਹਤ ’ਚ ਸੁਧਾਰ
ਨਵੀਂ ਦਿੱਲੀ : ਭਾਜਪਾ ਦੇੇ ਸੀਨੀਅਰ ਆਗੂ ਲਾਲ ਕਿ੍ਰਸ਼ਨ ਅਡਵਾਨੀ (97), ਜੋ ਕਿ ਇੰਦਰਪ੍ਰਸਥ ਅਪੋਲੋ ਹਸਪਤਾਲ ’ਚ ਦਾਖਲ ਹਨ, ਦੀ ਸਿਹਤ ’ਚ ਸੁਧਾਰ ਹੋ ਰਿਹਾ ਅਤੇ ਉਨ੍ਹਾਂ ਨੂੰ ਇੱਕ-ਦੋ ਦਿਨਾਂ ’ਚ ਇਨਸੈਂਟਿਵ ਕੇਅਰ ਯੂਨਿਟ (ਆਈ ਸੀ ਯੂ) ’ਚੋਂ ਬਾਹਰ ਤਬਦੀਲ ਕੀਤਾ ਜਾ ਸਕਦਾ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਅਡਵਾਨੀ ਮੈਡੀਕਲ ਜਾਂਚ ਲਈ 12 ਦਸੰਬਰ ਤੋਂ ਆਈ ਸੀ ਯੂ ਵਿੱਚ ਡਾ. ਵਿਨੀਤ ਸੂਰੀ ਦੀ ਦੇਖਰੇਖ ਹੇਠ ਹਨ।
ਡੋਭਾਲ ਦੀ ਚੀਨੀ ਵਿਦੇਸ਼ ਮੰਤਰੀ ਨਾਲ ਬੈਠਕ
ਬੀਜਿੰਗ : ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਬੁੱਧਵਾਰ ਇੱਥੇ ਬੈਠਕ ਕੀਤੀ, ਜਿਸ ਦਾ ਮੁੱਖ ਮਕਸਦ ਪੂਰਬੀ ਲੱਦਾਖ ਵਿਚ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਜਮੂਦ ਕਰਕੇ ਦੁਵੱਲੇ ਰਿਸ਼ਤਿਆਂ ਵਿੱਚ ਆਈ ਖੜੋਤ ਨੂੰ ਖਤਮ ਕਰਨਾ ਸੀ। ਭਾਰਤੀ ਵਫਦ ਦੀ ਅਗਵਾਈ ਕਰ ਰਹੇ ਡੋਭਾਲ ‘ਵਿਸ਼ੇਸ਼ ਨੁਮਾਇੰਦਿਆਂ’ ਦੀ 23ਵੇਂ ਗੇੜ ਦੀ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਮੰਗਲਵਾਰ ਇੱਥੇ ਪੁੱਜੇ ਸਨ। ਵਿਸ਼ੇਸ਼ ਨੁਮਾਇੰਦਿਆਂ ਦੀ ਇਹ ਗੱਲਬਾਤ ਪੰਜ ਸਾਲਾਂ ਦੇ ਵਕਫੇ ਮਗਰੋਂ ਹੋ ਰਹੀ ਹੈ। ਗੱਲਬਾਤ ਚੀਨੀ ਸਮੇਂ ਮੁਤਾਬਕ ਸਵੇਰੇ 10 ਵਜੇ ਸ਼ੁਰੂ ਹੋਈ।
ਅਸ਼ਵਿਨ ਵੱਲੋਂ ਸੰਨਿਆਸ ਦਾ ਐਲਾਨ
ਬਿ੍ਰਸਬੇਨ : ਭਾਰਤ ਦੇ ਤਜਰਬੇਕਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਬੁੱਧਵਾਰ ਆਸਟਰੇਲੀਆ ਖਿਲਾਫ ਜਾਰੀ ਟੈਸਟ ਲੜੀ ਦਰਮਿਆਨ ਕੌਮਾਂਤਰੀ ਕਿ੍ਰਕਟ ਤੋਂ ਫੌਰੀ ਸੰਨਿਆਸ ਲੈੈਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਸ ਨੇ ਅਨਿਲ ਕੁੰਬਲੇ (619) ਤੋਂ ਬਾਅਦ ਸਭ ਤੋਂ ਵੱਧ (537) ਵਿਕਟ ਲਏ ਹਨ। ਉਂਝ ਅਸ਼ਵਿਨ ਕਲੱਬ ਕਿ੍ਰਕਟ ਖੇਡਦਾ ਰਹੇਗਾ। ਅਸ਼ਵਿਨ ਨੇ ਬਿ੍ਰਸਬੇਨ ਵਿੱਚ ਤੀਜਾ ਟੈਸਟ ਮੈਚ ਡਰਾਅ ਰਹਿਣ ਮਗਰੋਂ ਕਪਤਾਨ ਰੋਹਿਤ ਸ਼ਰਮਾ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾਮੈਂ ਤੁਹਾਡਾ ਵਧੇਰੇ ਸਮਾਂ ਨਹੀਂ ਲਵਾਂਗਾ। ਇਹ ਭਾਰਤੀ ਟੀਮ ਦੇ ਕਿ੍ਰਕਟਰ ਵਜੋਂ ਮੇਰਾ ਆਖਰੀ ਦਿਨ ਹੈ।

Related Articles

Latest Articles