10.7 C
Jalandhar
Sunday, December 22, 2024
spot_img

ਮੋਦੀ ਹਕੂਮਤ ਮਜ਼ਦੂਰਾਂ, ਦਲਿਤਾਂ ਤੇ ਆਦਿਵਾਸੀਆਂ ਦੀ ਦੁਸ਼ਮਣ : ਗਦਾਈਆ

ਨਾਭਾ (ਵਰਿੰਦਰ ਵਰਮਾ)
ਨਰੇਗਾ ਕਾਮਿਆਂ ਨੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਅਮਿਤ ਸ਼ਾਹ ਦਾ ਗੈੱਸਟ ਹਾਊਸ ਨੇੜੇ ਪੁਤਲਾ ਫੂਕਿਆ ਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਬੀ ਡੀ ਪੀ ਓ ਦਫਤਰ ਸਾਹਮਣੇ ਇਕੱਠੇ ਹੋਏ ਸੈਂਕੜੇ ਵਰਕਰਾਂ ਨੂੰ ਸੰਬੋਧਨ ਕਰਦਿਆ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਖੁਸ਼ੀਆ ਸਿੰਘ ਬਰਨਾਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਮੋਦੀ ਤੇ ਅਮਿਤ ਸ਼ਾਹ ਜੁੰਡਲੀ ਦੇਸ਼ ਦੇ ਕਿਰਤੀਆਂ, ਦਲਿਤਾਂ, ਆਦਿਵਾਸੀਆਂ, ਕਿਸਾਨਾਂ, ਔਰਤਾਂ ਦੀ ਮੁੱਖ ਦੁਸ਼ਮਣ ਸਰਕਾਰ ਹੈ, ਕਿਉਕਿ ਇਹ ਦਲਿਤ ਸਮਾਜ ਦੀ ਤਰੱਕੀ ਬਰਦਾਸ਼ਤ ਨਹੀਂ ਕਰ ਸਕਦਾ, ਇਸ ਸਰਕਾਰ ਨੂੰ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਤੋਂ ਬਹੁਤ ਡਰ ਲੱਗਦਾ ਹੈ। ਇਹ ਵਿਚਾਰਧਾਰਾ ਦਲਿਤਾਂ, ਆਦਿਵਾਸੀਆਂ ਤੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਉਹਨਾਂ ਦੇ ਹੱਕਾਂ ਲਈ ਜਾਗਰੂਕ ਕਰਦੀ ਹੈ। ਆਰ ਐੱਸ ਐੱਸ ਦੀ ਵਿਚਾਰਧਾਰਾ ਦਲਿਤਾਂ ਦੇ ਖਿਲਾਫ ਹੈ, ਜੋ ਮਨੂੰ ਸਿਮਰਤੀ ਨੂੰ ਲਾਗੂ ਕਰਦੀ ਹੈ, ਇਸ ਲਈ ਅਮਿਤ ਸ਼ਾਹ ਡਾਕਟਰ ਭੀਮ ਰਾਓ ਦੇ ਖਿਲਾਫ ਬੋਲਿਆ। ਉਸ ਨੇ ਬੋਲ ਕੇ ਆਪਣੀ ਵਿਚਾਰਧਾਰਾ ਸਪੱਸ਼ਟ ਕਰ ਦਿੱਤੀ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਏਟਕ ਦੇ ਆਗੂ ਸੋਹਣ ਸਿੰਘ ਸਿੱਧੂ, �ਿਸ਼ਨ ਸਿੰਘ ਭੜੋਂ, ਸੀ ਪੀ ਆਈ ਦੇ ਤਹਿਸੀਲ ਸਕੱਤਰ ਬਲਦੇਵ ਸਿੰਘ ਬਾਬਰਪੁਰ, ਪੰਜਾਬ ਇਸਤਰੀ ਸਭਾ ਦੀ ਆਗੂ ਬਲਜੀਤ ਕੌਰ ਗਦਾਈਆ ਨੇ ਕਿਹਾ ਕਿ ਕੇਂਦਰ ਸਰਕਾਰ ਕਿਰਤੀਆਂ ਨੂੰ ਮੁੜ ਅੰਧ-ਵਿਸ਼ਵਾਸ ਵੱਲ ਧੱਕਣ ਲੱਗੀ ਹੋਈ ਹੈ। ਇਸ ਸਰਕਾਰ ਨੇ ਵਿਦਿਅਕ ਪ੍ਰਬੰਧ, ਸਿਹਤ ਸਹੂਲਤਾਂ, ਨੌਕਰੀਆਂ ਦਾ ਪ੍ਰਬੰਧ ਤਹਿਸ-ਨਹਿਸ ਕਰਨ ਦਿੱਤਾ ਹੈ। ਹੋਰਨਾਂ ਤੋਂ ਇਲਾਵਾ ਇਕੱਠ ਨੂੰ ਬਿੰਦਰ ਸਿੰਘ ਸਕੋਹਾ, ਦਲਜੀਤ ਕੌਰ ਕਲਹਾ ਮਾਜਰਾ, ਚਰਨਜੀਤ ਸਿੰਘ, ਦਰਸ਼ਨ ਕੌਰ ਬਨੇਰਾ ਖ਼ੁਰਦ, ਗੁਰਪ੍ਰੀਤ ਕੌਰ ਬਨੇਰਾ ਕਲਾਂ, ਅਮਿ੍ਰਤ ਕੌਰ ਸੁਰਾਜਪੁਰ, ਰੋਸ਼ਨ ਸਿੰਘ ਫ਼ੌਜੀ ਕਿਸ਼ਨਗੜ੍ਹ, ਅਜ਼ੈਬ ਸਿੰਘ ਤੁੰਗਾਂ, ਬੱਗਾ ਸਿੰਘ ਗਲਵੱਟੀ ਤੇ ਰਿੰਪੀ ਕੌਰ ਨੇ ਵੀ ਸੰਬੋਧਨ ਕੀਤਾ।

Related Articles

Latest Articles