ਜੈਪੁਰ : ਅਜਮੇਰ ਕੌਮੀ ਰਾਜ ਮਾਰਗ ’ਤੇ ਸ਼ੁੱਕਰਵਾਰ ਸਵੇਰੇ ਕੈਮੀਕਲ ਨਾਲ ਭਰੇ ਟਰੱਕ ਦੇ ਕੁਝ ਹੋਰ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਲੱਗੀ ਅੱਗ ਨਾਲ ਕਰੀਬ 30 ਟਰੱਕ ਅਤੇ ਹੋਰ ਵਾਹਨ ਸੜ ਕੇ ਸੁਆਹ ਹੋ ਗਏ। ਇਸ ਘਟਨਾ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 35 ਜ਼ਖਮੀ ਹੋਏ ਹਨ। ਫਾਇਰ ਬਿ੍ਰਗੇਡ ਦੀਆਂ ਟੀਮਾਂ ਨੂੰ ਸੜਦੀਆਂ ਗੱਡੀਆਂ ਤੱਕ ਪਹੁੰਚਣ ’ਚ ਬਹੁਤ ਮੁਸ਼ਕਲ ਆਈ। ਪ੍ਰਭਾਵਤ ਖੇਤਰ ’ਚ ਤਿੰਨ ਪੈਟਰੋਲ ਪੰਪ ਸਨ, ਪਰ ਖੁਸਕਿਸ਼ਮਤੀ ਨਾਲ ਉਹ ਸੁਰੱਖਿਅਤ ਹਨ। 25 ਤੋਂ ਵੱਧ ਐਂਬੂਲੈਂਸਾਂ ਨੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ ਕਾਰਨ ਹਾਈਵੇ ਦਾ ਕਰੀਬ 300 ਮੀਟਰ ਹਿੱਸਾ ਪ੍ਰਭਾਵਤ ਹੋਇਆ। ਇਸ ਦੌਰਾਨ ਆਵਾਜਾਈ ਠੱਪ ਹੋ ਗਈ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।