ਅਮਰਾਵਤੀ (ਮਹਾਰਾਸ਼ਟਰ)
ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਕਿਹਾ ਕਿ ਧਰਮ ਦੇ ਨਾਂਅ ’ਤੇ ਹੋਏ ਜ਼ੁਲਮੋ-ਸਿਤਮ ਧਰਮ ਬਾਰੇ ਗਲਤਫਹਿਮੀ ਤੇ ਸਮਝ ਦੀ ਘਾਟ ਦਾ ਨਤੀਜਾ ਸਨ।
‘ਮਹਾਨੁਭਵ ਆਸ਼ਰਮ’ ਦੇ ਸ਼ਤਾਬਦੀ ਸਮਾਗਮ ਵਿੱਚ ਬੋਲਦਿਆਂ ਉਨ੍ਹਾ ਕਿਹਾ ਕਿ ਧਰਮ ਅਹਿਮ ਹੈ ਤੇ ਇਸ ਨੂੰ ਯੋਗ ਢੰਗ ਨਾਲ ਪੜ੍ਹਾਇਆ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਧਰਮ ਦਾ ਅਢੁੱਕਵਾਂ ਤੇ ਅਧੂਰਾ ਗਿਆਨ ਅਧਰਮ ਵੱਲ ਲਿਜਾਂਦਾ ਹੈ। ਧਰਮ ਦੇ ਨਾਂਅ ’ਤੇ ਦੁਨੀਆ-ਭਰ ਵਿੱਚ ਹੋਏ ਜ਼ੁਲਮੋ-ਸਿਤਮ ਦਰਅਸਲ ਧਰਮ ਬਾਰੇ ਗਲਤਫਹਿਮੀ ਤੇ ਸਮਝ ਦੀ ਘਾਟ ਕਾਰਨ ਹੋਏ। ਉਨ੍ਹਾ ਕਿਹਾ ਕਿ ਧਰਮ ਹਮੇਸ਼ਾ ਤੋਂ ਰਿਹਾ ਹੈ ਤੇ ਹਰ ਕੰਮ ਇਸ ਦੇ ਮੁਤਾਬਕ ਚਲਦਾ ਹੈ। ਇਸੇ ਕਰਕੇ ਇਸ ਨੂੰ ਸਨਾਤਨ ਕਹਿੰਦੇ ਹਨ। ਧਰਮ ਦਾ ਵਿਹਾਰ ਧਰਮ ਦੀ ਰਾਖੀ ਕਰਨਾ ਹੈ।