ਬਾਕੀ ਚਾਰ ਨਿਗਮਾਂ ’ਚ ਰਲਵਾਂ-ਮਿਲਵਾਂ ਫਤਵਾ
ਸ਼ਾਹਕੋਟ ਨਗਰ ਪੰਚਾਇਤ ’ਤੇ ਕਾਂਗਰਸ ਕਾਬਜ਼
ਜਲੰਧਰ : 60 ਮੈਂਬਰੀ ਪਟਿਆਲਾ ਨਗਰ ਨਿਗਮ ’ਚ ਆਪ ਨੇ 43 ਸੀਟਾਂ ਨਾਲ ਵੱਡੀ ਜਿੱਤ ਦਰਜ ਕੀਤੀ। 53 ਸੀਟਾਂ ਲਈ ਵੋਟਾਂ ਪਈਆਂ ਸਨ ਤੇ 7 ਸੀਟਾਂ ’ਤੇ ਹਾਈ ਕੋਰਟ ਨੇ ਵੋਟਿੰਗ ਅੱਗੇ ਪਾ ਦਿੱਤੀ ਸੀ।
ਦੇਰ ਰਾਤ ਤਕ 50 ਮੈਂਬਰੀ ਫਗਵਾੜਾ ਨਗਰ ਨਿਗਮ ਵਿੱਚ ਆਪ ਨੇ 13, ਕਾਂਗਰਸ ਨੇ 20, ਭਾਜਪਾ ਨੇ 4, ਅਕਾਲੀ ਦਲ ਨੇ 2 ਤੇ ਆਜ਼ਾਦਾਂ ਨੇ 9 ਜਿੱਤੀਆਂ ਸਨ।
85 ਮੈਂਬਰੀ ਜਲੰਧਰ ਨਗਰ ਨਿਗਮ ਵਿੱਚ ਆਪ ਨੇ 38, ਕਾਂਗਰਸ ਨੇ 17, ਭਾਜਪਾ ਨੇ 13, ਬਸਪਾ ਨੇ ਇੱਕ ਤੇ ਆਜ਼ਾਦਾਂ ਨੇ 2 ਸੀਟਾਂ ਜਿੱਤੀਆਂ ਸਨ ਤੇ 14 ਨਤੀਜੇ ਆਉਣੇ ਸਨ।
95 ਮੈਂਬਰੀ ਲੁਧਿਆਣਾ ਨਗਰ ਨਿਗਮ ਦੇ 46 ਨਤੀਜਿਆਂ ’ਚੋਂ 20 ਆਪ ਤੇ 14 ਕਾਂਗਰਸ ਦੇ ਹੱਕ ’ਚ ਗਏ ਸਨ।
85 ਮੈਂਬਰੀ ਅੰਮਿ੍ਰਤਸਰ ਨਗਰ ਨਿਗਮ ਦੀਆਂ 50 ਵਿੱਚੋਂ ਕਾਂਗਰਸ ਨੇ 19 ਤੇ ਆਪ ਨੇ 15 ਸੀਟਾਂ ਜਿੱਤੀਆਂ ਸਨ। ਭਾਜਪਾ ਨੇ 6 ਅਤੇ ਅਕਾਲੀ ਦਲ ਤੇ ਆਜ਼ਾਦਾਂ ਨੇ 5-5 ਸੀਟਾਂ ਜਿੱਤੀਆਂ ਸਨ।
ਜਲੰਧਰ ’ਚ ਸਾਬਕਾ ਮੇਅਰ ਜਗਦੀਸ਼ ਰਾਜਾ ਵਾਰਡ ਨੰਬਰ 64 ਤੇ ਉਨ੍ਹਾ ਦੀ ਪਤਨੀ ਅਨੀਤਾ ਰਾਜਾ ਵਾਰਡ ਨੰਬਰ 65 ਤੋਂ ਹਾਰ ਗਏ। ਉਹ ਚੋਣਾਂ ਦੇ ਐਨ ਮੌਕੇ ਆਪ ’ਚ ਸ਼ਾਮਲ ਹੋਏ ਸਨ। ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਰਾ ਰਾਜਨ ਅੰਗੂਰਾਲ ਨੂੰ ਵਾਰਡ ਨੰਬਰ 58 ਵਿੱਚ ਆਮ ਆਦਮੀ ਪਾਰਟੀ ਦੇ ਡਾਕਟਰ ਮਨੀਸ਼ ਨੇ 58 ਵੋਟਾਂ ਨਾਲ ਹਰਾਇਆ। ਜਲੰਧਰ ਦੇ ਵਾਰਡ ਨੰ. 48 ਤੋਂ ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਨੇ ਆਜ਼ਾਦ ਸ਼ਿਵਨਾਥ ਸ਼ਿੱਬੂ ਨੂੰ 1 ਵੋਟ ਨਾਲ ਹਰਾਇਆ। ਜਲੰਧਰ ਦੇ ਵਾਰਡ ਨੰ. 26 ਵਿੱਚ ਭਾਜਪਾ ਉਮੀਦਵਾਰ ਬਿ੍ਰਜਮੋਹਨ ਦੀ ਹਾਰ ਦੀ ਖਬਰ ਸੁਣਦਿਆਂ ਹੀ ਪਿਤਾ ਸਰਦਾਰੀ ਲਾਲ ਗੁਪਤਾ ਦੀ ਮੌਤ ਹੋ ਗਈ।
ਲੁਧਿਆਣਾ ਦੇ ਵਾਰਡ ਨੰਬਰ 60 ਤੋਂ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੂੰ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬੱਬਲ ਨੇ ਹਰਾ ਦਿੱਤਾ।
ਬਾਬਾ ਬਕਾਲਾ ਸਾਹਿਬ ਨਗਰ ਪੰਚਾਇਤ ’ਚ 13 ਸੀਟਾਂ ’ਚੋਂ 9 ਸੀਟਾਂ ’ਤੇ ਆਪ ਨੇ ਕਬਜ਼ਾ ਕਰ ਲਿਆ। ਸ਼੍ਰੋਮਣੀ ਅਕਾਲੀ ਦਲ ਨੂੰ 3 ਸੀਟਾਂ ਮਿਲੀਆਂ ਹਨ।
ਮਾਛੀਵਾੜਾ ਨਗਰ ਕੌਂਸਲ ਦੇ 15 ਵਾਰਡਾਂ ’ਚੋਂ 7 ਵਾਰਡਾਂ ’ਚ ਆਪ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਜਿੱਤ ਚੁੱਕੇ ਸਨ ਅਤੇ 8 ਵਾਰਡਾਂ ’ਚ ਹੋਈਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੇ 4, ਕਾਂਗਰਸ ਨੇ 2 ਅਤੇ ਅਕਾਲੀ ਦਲ ਨੇ 2 ਵਾਰਡ ਜਿੱਤੇ। ਭਾਦਸੋਂ ਨਗਰ ਪੰਚਾਇਤ ਲਈ ਆਮ ਆਦਮੀ ਪਾਰਟੀ ਨੇ 11 ਵਿੱਚੋਂ 5 ਸੀਟਾਂ ਜਿੱਤੀਆਂ, ਜਦਕਿ ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਸਕੀ। ਤਿੰਨ ਆਜ਼ਾਦ ਜੇਤੂ ਰਹੇ, ਭਾਜਪਾ ਨੇ 2 ਅਤੇ ਅਕਾਲੀ ਦਲ ਨੇ ਇੱਕ ਸੀਟ ਜਿੱਤੀ।
ਸ਼ਾਹਕੋਟ ਨਗਰ ਪੰਚਾਇਤ ਦੇ 13 ਵਾਰਡਾਂ ’ਚੋਂ ਕਾਂਗਰਸ ਨੇ 9 ਅਤੇ ਆਪ ਨੇ ਚਾਰ ਜਿੱਤੇ। ਭਾਜਪਾ ਅਤੇ ਅਕਾਲੀ ਦਲ ਖਾਤਾ ਨਹੀਂ ਖੋਲ੍ਹ ਸਕੇ।





