ਪਟਿਆਲਾ : ਮਰਨ ਵਰਤ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਬੁੱਧਵਾਰ ਮੰਤਰੀ ਡਾ. ਬਲਵੀਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ, ਬਰਿੰਦਰ ਗੋਇਲ ਤੇ ਤਰਨਜੀਤ ਸਿੰਘ ਸੌਂਦ ਢਾਬੀ ਗੁੱਜਰਾਂ ਪਹੁੰਚੇ। ਇਸ ਤੋਂ ਪਹਿਲਾਂ ਮੰਤਰੀਆਂ ਨੇ ਪਟਿਆਲਾ ਦੇ ਸਰਕਟ ਹਾਊਸ ’ਚ ਕੁਝ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਸ ਤੋਂ ਪਹਿਲਾਂ ਸਪੈਸ਼ਲ ਡੀ ਜੀ ਪੀ ਅਰਪਿਤ ਸ਼ੁਕਲਾ ਕੁਝ ਹੋਰ ਪੁਲਸ ਅਧਿਕਾਰੀਆਂ ਸਮੇਤ ਢਾਬੀ ਗੁੱਜਰਾਂ ਪੁੱਜੇ ਹੋਏ ਸਨ। ਸ਼ੁਕਲਾ ਨੇ ਉੱਥੇ ਕੁਝ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਸਮਝਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਕਿਸਾਨ ਨੇਤਾਵਾਂ ਵੱਲੋਂ ਹਾਮੀ ਭਰੇ ਜਾਣ ਤੋਂ ਬਾਅਦ ਹੀ ਪੁਲਸ ਵੱਲੋਂ ਮੰਤਰੀਆਂ ਨੂੰ ਉਥੇ ਪਹੁੰਚਣ ਲਈ ਹਾਂ ਕੀਤੀ ਗਈ।