ਬਿ੍ਰਗੇਡੀਅਰ ਜਨਰਲ ਅਮਿਤਾਭ ਝਾਅ ਯਾਦ ਰਹਿਣਗੇ : ਗੁਤੇਰੇਸ

0
140

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਤੋਨੀਓ ਗੁਤੇਰੇਸ ਨੇ ਪੱਛਮੀ ਏਸ਼ੀਆ ’ਚ ਗੋਲਾਨ ਪਹਾੜੀਆਂ ਦੇ ਇਲਾਕੇ ’ਚ ਅਪ੍ਰੈਲ 2023 ਤੋਂ ਸੰਯੁਕਤ ਰਾਸ਼ਟਰ ਡਿਸਇੰਗੇਜਮੈਂਟ ਆਬਜ਼ਰਵਰ ਫੋਰਸ ਦੇ ਡਿਪਟੀ ਫੋਰਸ ਕਮਾਂਡਰ ਵਜੋਂ ਸੇਵਾ ਨਿਭਾਅ ਰਹੇ ਭਾਰਤੀ ਬਿ੍ਰਗੇਡੀਅਰ ਜਨਰਲ ਅਮਿਤਾਭ ਝਾਅ ਦੀ ਅਚਾਨਕ ਮੌਤ ’ਤੇ ਉਨ੍ਹਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਹੈ ਕਿ ਬਿ੍ਰਗੇਡੀਅਰ ਝਾਅ ਨੂੰ ‘ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਪ੍ਰਤੀ ਉਨ੍ਹਾਂ ਦੀ ਅਗਵਾਈ ਤੇ ਅਟੁੱਟ ਵਚਨਬੱਧਤਾ’ ਲਈ ਚੇਤੇ ਕੀਤਾ ਜਾਵੇਗਾ।
ਉਨ੍ਹਾ ਹਾਲ ਹੀ ’ਚ ਸੀਰੀਆ ’ਚ ਅਸਦ ਸਰਕਾਰ ਦੇ ਤਖ਼ਤਾ ਪਲਟ ਤੋਂ ਬਾਅਦ ਬਣੇ ਗੁੰਝਲਦਾਰ ਹਾਲਾਤ ’ਚ ਸੇਵਾ ਨਿਭਾਈ।