ਅੰਮਿ੍ਰਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਹਿਲਾਂ ਨੈੱਟ ’ਤੇ ਅਪਲੋਡ ਕੀਤੀਆਂ ਡੇਟ-ਸ਼ੀਟਾਂ ਵਿਚੋਂ 20 ਦਸੰਬਰ (ਸ਼ੁੱਕਰਵਾਰ) ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਅਤੇ ਸਮੈਸਟਰ (ਥਿਊਰੀ) ਦੀਆਂ ਪ੍ਰੀਖਿਆਵਾਂ ਮੁਲਤਵੀ ਕਰਕੇ 30 ਦਸੰਬਰ (ਸੋਮਵਾਰ) ਨੂੰ ਰੱਖੀਆਂ ਗਈਆਂ ਸਨ। ਪੰਜਾਬ ਬੰਦ ਹੋਣ ਕਰਕੇ 30 ਦਸੰਬਰ ਨੂੰ ਰੱਖੀਆਂ ਗਈਆਂ ਸਾਰੀਆਂ ਸਾਲਾਨਾ ਅਤੇ ਸਮੈਸਟਰ (ਥਿਊਰੀ) ਪ੍ਰੀਖਿਆਵਾਂ ਹੁਣ ਮਿਤੀ 12 ਜਨਵਰੀ 2025 (ਐਤਵਾਰ) ਨੂੰ ਪਹਿਲਾਂ ਨਿਰਧਾਰਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ਅਨੁਸਾਰ ਹੋਣਗੀਆਂ। ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਪ੍ਰੋ. ਸ਼ਾਲਿਨੀ ਬਹਿਲ ਨੇ ਦੱਸਿਆ ਕਿ ਇਹ ਸੂਚਨਾ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਵੀ ਉਪਲੱਬਧ ਹੈ।
ਕਸ਼ਮੀਰ ’ਚ ਵੀ ਪ੍ਰੀਖਿਆਵਾਂ ਮੁਲਤਵੀ
ਸ੍ਰੀਨਗਰ : ਕਸ਼ਮੀਰ ਯੂਨੀਵਰਸਿਟੀ ਨੇ ਤਾਜ਼ਾ ਬਰਫਬਾਰੀ ਤੇ ਖਰਾਬ ਮੌਸਮ ਕਰਕੇ ਸੋਮਵਾਰ ਦੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਯੂਨੀਵਰਸਿਟੀ ਨੇ ਐਤਵਾਰ ਕਿਹਾ ਕਿ ਨਵੀਂਆਂ ਤਰੀਕਾਂ ਦਾ ਐਲਾਨ ਵੱਖਰੇ ਤੌਰ ’ਤੇ ਕੀਤਾ ਜਾਵੇਗਾ। ਭਾਰੀ ਬਰਫਬਾਰੀ ਕਰਕੇ ਵਾਦੀ ਦੇ ਕਈ ਇਲਾਕੇ ਇਕ-ਦੂਜੇ ਨਾਲੋਂ ਕੱਟੇ ਗਏ ਹਨ। ਭਾਵੇਂ ਮੁੱਖ ਸ਼ਾਹਰਾਹਾਂ ਤੇ ਲਿੰਕ ਸੜਕਾਂ ਤੋਂ ਬਰਫ ਹਟਾ ਦਿੱਤੀ ਗਈ ਹੈ, ਪਰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਅਜੇ ਵੀ ਕੰਮ ਜਾਰੀ ਹੈ।




