ਸਿੱਖ ਚਿੰਤਕ ’ਤੇ ਕਾਤਲਾਨਾ ਹਮਲਾ

0
189

ਪਟਿਆਲਾ : ਸਿੱਖ ਚਿੰਤਕ ਬਾਬਾ ਬਖਸ਼ੀਸ਼ ਸਿੰਘ ’ਤੇ ਸਨਿੱਚਰਵਾਰ ਰਾਤ ਅਣਪਛਾਤੇ ਵਿਅਕਤੀਆਂ ਨੇ ਕਾਤਲਾਨਾ ਹਮਲਾ ਕੀਤਾ। ਉਹ ਵਾਲ-ਵਾਲ ਬਚ ਗਏ, ਪਰ ਇੱਕ ਗੋਲੀ ਉਨ੍ਹਾ ਦੀ ਕਾਰ ’ਚ ਵੱਜੀ। ਉਹ ਅੱਧੀ ਰਾਤ ਨੂੰ ਸਮਾਣਾ ਨੇੜਲੇ ਆਪਣੇ ਪਿੰਡ ਨਿਜ਼ਾਮਨੀਵਾਲਾ ਤੋਂ ਕਾਰ ਰਾਹੀਂ ਪਟਿਆਲਾ ਸਥਿਤ ਘਰ ਵਾਪਸ ਪਰਤ ਰਹੇ ਸਨ। ਨਵੇਂ ਬੱਸ ਸਟੈਂਡ ਕੋਲ ਪੁੱਜੇ ਤਾਂ ਤਿੰਨ ਕਾਰਾਂ ਉਨ੍ਹਾਂ ਦੀ ਕਾਰ ਦਾ ਪਿੱਛਾ ਕਰਨ ਲੱਗੀਆਂ। ਇਨ੍ਹਾਂ ਵਿਚੋਂ ਇੱਕ ਕਾਰ ਨੇ ਉਨ੍ਹਾ ਦੀ ਕਾਰ ਨੂੰ ਫੇਟ ਵੀ ਮਾਰੀ, ਪਰ ਉਨ੍ਹਾ ਦੇ ਡਰਾਈਵਰ ਨੇ ਕਾਰ ਤੇਜ਼ ਕਰ ਲਈ।
ਹਮਲਾਵਰਾਂ ਵਿੱਚੋਂ ਇੱਕ ਨੇ ਉਨ੍ਹਾਂ ’ਤੇ ਗੋਲੀ ਚਲਾਈ, ਜੋ ਕਾਰ ਦੇ ਇੰਜਣ ’ਚ ਜਾ ਵੱਜੀ ਤੇ ਉਹ ਬਚ ਕੇ ਨਿਕਲ ਗਏ। ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਕੇਸ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਕਾਰਪੀਓ, ਬ੍ਰੇਜ਼ਾ ਅਤੇ ਸਵਿਫਟ ਕਾਰ ’ਚ ਸਵਾਰ ਸਨ।