ਬੱਸ ਤੇ ਤੇਲ ਟੈਂਕਰ ਵਿਚਾਲੇ ਟੱਕਰ

0
163

ਬਠਿੰਡਾ : ਨਿਊ ਦੀਪ ਬੱਸ ਦੀ ਸ਼ੁੱਕਰਵਾਰ ਤੜਕਸਾਰ ਸੰਘਣੀ ਧੁੰਦ ਕਾਰਨ ਡੱਬਵਾਲੀ ਰੋਡ ’ਤੇ ਪਿੰਡ ਗੁਰੂਸਰ ਸੈਣੇ ਵਾਲਾ ਅਤੇ ਗ਼ਹਿਰੀ ਬੁੱਟਰ ਵਿਚਕਾਰ ਤੇਲ ਟੈਂਕਰ ਨਾਲ ਟੱਕਰ ਹੋ ਗਈ। ਬਠਿੰਡਾ-ਡੱਬਵਾਲੀ ਰੋਡ ਦੇ ਨਵੀਨਕਰਨ ਕਾਰਨ ਇੱਕ ਪਾਸੇ ਤੋਂ ਹੀ ਆਵਾਜਾਈ ਹੁੰਦੀ ਹੈ। ਰਾਮਾ ਮੰਡੀ ਤੋਂ ਰਵਾਨਾ ਹੋਈ ਬੱਸ ’ਚ 50 ਦੇ ਕਰੀਬ ਸਵਾਰੀਆਂ ਸਨ ਤੇ 20 ਦੇ ਕਰੀਬ ਜ਼ਖਮੀ ਹੋ ਗਈਆਂ।
ਅਮਰੀਕਾ ’ਚ ਪਿੱਦੀ ਜਹਾਜ਼ ਕਰੈਸ਼ 2 ਮੌਤਾਂ, 18 ਜ਼ਖਮੀ
ਫੁਲਰਟਨ (ਅਮਰੀਕਾ) : ਦੱਖਣੀ ਕੈਲੀਫੋਰਨੀਆ ’ਚ ਫਰਨੀਚਰ ਨਿਰਮਾਣ ਵਾਲੀ ਵਿਸ਼ਾਲ ਇਮਾਰਤ ਦੀ ਛੱਤ ’ਤੇ ਪਿੱਦੀ ਜਹਾਜ਼ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 18 ਜ਼ਖਮੀ ਹੋ ਗਏ। ਇਮਾਰਤ ਵਿੱਚ ਘੱਟੋ-ਘੱਟ 200 ਲੋਕ ਕੰਮ ਕਰ ਰਹੇ ਸਨ। ਡਿਜ਼ਨੀਲੈਂਡ ਤੋਂ ਸਿਰਫ ਛੇ ਮੀਲ (10 ਕਿਲੋਮੀਟਰ) ਦੀ ਦੂਰੀ ’ਤੇ ਸਥਿਤ ਔਰੇਂਜ ਕਾਉਂਟੀ ਦੇ ਫੁਲਰਟਨ ਮਿਉਂਸਪਲ ਏਅਰਪੋਰਟ ਤੋਂ ਉਡਾਣ ਭਰਨ ਤੋਂ ਦੋ ਮਿੰਟ ਤੋਂ ਵੀ ਘੱਟ ਸਮੇਂ ਬਾਅਦ ਜਹਾਜ਼ ਦੇ ਇਮਾਰਤ ਨਾਲ ਟਕਰਾਉਣ ਕਾਰਨ ਭਿਆਨਕ ਧਮਾਕਾ ਹੋਇਆ।
ਡੇਰਾ ਸਿਰਸਾ ਮੁਖੀ ਤੇ ਚਾਰ ਹੋਰਨਾਂ ਤੋਂ ਜਵਾਬ ਤਲਬ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਚਾਰ ਹੋਰਾਂ ਨੂੰ 2002 ਦੇ ਕਤਲ ਕੇਸ ’ਚ ਬਰੀ ਕੀਤੇ ਜਾਣ ਖਿਲਾਫ ਸੀ ਬੀ ਆਈ ਦੀ ਅਪੀਲ ’ਤੇ ਜਵਾਬ ਮੰਗਿਆ ਹੈ। ਚੀਫ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਬਰੀ ਕੀਤੇ ਗਏ ਲੋਕਾਂ ਤੋਂ ਜਵਾਬ ਮੰਗਣ ਲਈ ਨੋਟਿਸ ਜਾਰੀ ਕੀਤਾ ਹੈ। ਸੀ ਬੀ ਆਈ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 28 ਮਈ, 2024 ਨੂੰ ਸੰਪਰਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ’ਚ ਡੇਰਾ ਮੁਖੀ ਅਤੇ ਚਾਰ ਹੋਰਾਂ ਨੂੰ ਬਰੀ ਕਰਨ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ।