ਜਿਲ ਬਾਇਡਨ ਨੂੰ ਸਭ ਤੋਂ ਮਹਿੰਗਾ ਤੋਹਫਾ ਮੋਦੀ ਨੇ ਦਿੱਤਾ ਸੀ

0
143

ਵਾਸ਼ਿੰਗਟਨ : ਰਾਸ਼ਟਰਪਤੀ ਜੋ ਬਾਇਡਨ ਅਤੇ ਉਨ੍ਹਾ ਦੇ ਪਰਵਾਰ ਨੂੰ 2023 ਵਿਚ ਵਿਦੇਸ਼ੀ ਆਗੂਆਂ ਵੱਲੋਂ ਹਜ਼ਾਰਾਂ ਡਾਲਰ ਦੀ ਕੀਮਤ ਦੇ ਤੋਹਫੇ ਦਿੱਤੇ ਗਏ ਸਨ, ਜਿਨ੍ਹਾਂ ਵਿੱਚ ਉਨ੍ਹਾ ਦੀ ਪਤਨੀ ਤੇ ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਇਡਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਗਿਆ 20,000 ਡਾਲਰ ਦਾ ਹੀਰਾ ਸ਼ਾਮਲ ਹੈ। ਮੋਦੀ ਵੱਲੋਂ 7.5-ਕੈਰੇਟ ਦਾ ਹੀਰਾ ਕਿਸੇ ਆਗੂ ਵੱਲੋਂ 2023 ’ਚ ਦਿੱਤਾ ਗਿਆ ਸਭ ਤੋਂ ਮਹਿੰਗਾ ਤੋਹਫਾ ਸੀ। ਪ੍ਰਥਮ ਮਹਿਲਾ ਨੂੰ ਯੂਕਰੇਨ ਦੇ ਰਾਜਦੂਤ ਤੋਂ 14,063 ਡਾਲਰ ਦਾ ਇੱਕ ਬਰੋਚ, ਮਿਸਰ ਦੇ ਰਾਸ਼ਟਰਪਤੀ ਵੱਲੋਂ 4510 ਡਾਲਰ ਦਾ ਇੱਕ ਬਰੈਸਲੇਟ, ਬਰੋਚ ਅਤੇ ਫੋਟੋ ਐਲਬਮ ਵੀ ਮਿਲੀ ਸੀ।