ਸਾਂਸਦ ਨੇ ਟਰੂਡੋ ਦਾ ਸਾਥ ਛੱਡਿਆ

0
125

ਵੈਨਕੂਵਰ : ਦੇਸ਼ ਦੇ ਵੋਟਰਾਂ ਦੀ ਨਬਜ਼ ਪਛਾਣਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਾਸਮਖਾਸ ਰਹੇ ਸੰਸਦ ਮੈਂਬਰ ਤੇ ਸਾਬਕਾ ਮੰਤਰੀ ਮਾਰਕੋ ਮੈਂਡੀਸੀਨੋ ਨੇ ਅਗਲੀ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ। ਮੈਂਡੀਸੀਨੋ ਨੇ ਟੋਰਾਂਟੋ ਦੇ ਅਲਿੰਗਟਨ ਲਾਰੈਂਸ ਹਲਕੇ ਦੇ ਵੋਟਰਾਂ ਵੱਲੋਂ ਉਸ ਵਿਚ ਦਿਖਾਏ ਭਰੋਸੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਦਾ-ਗਿਲਦਾ ਰਹੇਗਾ, ਪਰ ਚੋਣ ਨਹੀਂ ਲੜੇਗਾ। ਉਸ ਨੇ ਦੋਸ਼ ਲਾਇਆ ਕਿ ਇਜ਼ਰਾਈਲ ਦੀ ਗਾਜ਼ਾ ਪੱਟੀ ਵਿਚਲੀ ਜੰਗ ’ਚ ਕੈਨੇਡਾ ਸਰਕਾਰ ਵੱਲੋਂ ਅਪਣਾਈ ਗਲਤ ਪਹੁੰਚ ਕਰਕੇ ਦੇਸ਼ ਦੀ ਸਾਖ ਤੇ ਅਰਥਚਾਰੇ ਨੂੰ ਨੁਕਸਾਨ ਪੁੱਜਾ ਹੈ। ਮੈਂਡੀਸੀਨੋ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨੂੰ ਟੋਕਦਾ ਰਿਹਾ, ਜਿਸ ਕਰਕੇ ਉਸ ਨੂੰ ਜਸਟਿਨ ਟਰੂਡੋ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ।