ਮੋਦੀ ਦੀ ਨਹਿਰੂ ਤੇ ਕੇਜਰੀਵਾਲ ਨੇ ਤਾਰ ਕੱਟ’ਤੀ

0
124

ਨਵੀਂ ਦਿੱਲੀ : ਇੱਥੋਂ ਦੇ ਰੋਹਿਣੀ ਇਲਾਕੇ ’ਚ ਭਾਸ਼ਣ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੁਝ ਛਿਣ ਖਾਮੋਸ਼ ਹੋਣ ’ਤੇ ਸੋਸ਼ਲ ਮੀਡੀਆ ’ਤੇ ਦਿਲਚਸਪ ਚਰਚਾ ਛਿੜ ਗਈ। ਇੱਕ ਯੂਜ਼ਰ ਨੇ ਪੋਸਟ ਕੀਤਾਉਨ੍ਹਾ ਦੇ ਝੂਠ ਅੱਗੇ ਟੈਲੀਪ੍ਰੋਪਟਰ ਫੇਲ੍ਹ ਹੋ ਗਿਆ। ਉਹ ਵੀ ਝੂਠ ਲੋਕਾਂ ਤੱਕ ਪਹੁੰਚਾਉਣਾ ਨਹੀਂ ਚਾਹੁੰਦਾ ਸੀ।
(ਟੈਲੀਪ੍ਰੋਂਪਟਰ ਟੈਲੀਵੀਜ਼ਨ ’ਤੇ ਬੁਲਾਰੇ ਵੱਲੋਂ ਪੜ੍ਹੇ ਜਾਣ ਵਾਲੇ ਕਾਗਜ਼ਾਂ ਨੂੰ ਉਲੱਦਣ ਵਾਲਾ ਯੰਤਰ ਹੁੰਦਾ ਹੈ।)
ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀਬੇਵੱਸ ਮਿਸਟਰ ਪ੍ਰਾਈਮ ਮਨਿਸਟਰ। ਟੈਲੀਪ੍ਰੋਂਪਟਰ ਨੇ ਅੱਧਵਾਟੇ ਕੰਮ ਕਰਨਾ ਬੰਦ ਕਰ ਦਿੱਤਾ। ਉਹਦੇ ਬਿਨਾਂ ਇੱਕ ਲਫਜ਼ ਵੀ ਨਹੀਂ ਉੱਚਰ ਸਕੇ। ਲੋਕ ਸੋਚਦੇ ਹਨ ਕਿ ਮੋਦੀ ਸਭ ਨੂੰ ਕੰਟਰੋਲ ਕਰਦੇ ਹਨ, ਜਦਕਿ ਉਹ ਖੁਦ ਟੈਲੀਪ੍ਰੋਂਪਟਰ ਤੇ ਸ�ਿਪਟ ਰਾਈਟਰ ਦੇ ਕੰਟਰੋਲ ਵਿੱਚ ਵਿਚਰਦੇ ਹਨ।
ਇੱਕ ਹੋਰ ਯੂਜ਼ਰ ਨੇ ਕਿਹਾਧਿਆਨ ਵਿੱਚ ਫਿਰ ਖਾਮੀ? ਸੰਘ ਪਰਵਾਰ ਦਾ ‘ਮਹਾਨ ਬੁਲਾਰਾ’ ਫੇਲ੍ਹ ਹੋ ਗਿਆ, ਜਦੋਂ ਟੈਲੀਪ੍ਰੋਂਪਟਰ ਫੇਲ੍ਹ ਹੋਇਆ।
ਇੱਕ ਹੋਰ ਸਿਆਣੇ ਨੇ ਕਿਹਾਟੈਲੀਪ੍ਰੋਂਪਟਰ ਤੋਂ ਬਿਨਾਂ ਮਹਾਨਤਮ ਬੁਲਾਰਾ ਥਥਲਾ ਗਿਆ ਅਤੇੇ ਇਸ ਨੂੰ ਲੁਕੋਣ ਲਈ ਕੈਮਰੇ ਦਾ ਮੂੰਹ ਦਰਸ਼ਕਾਂ ਵੱਲ ਮੋੜ ਦਿੱਤਾ ਗਿਆ। ਕੀ ਇਹ ਉਮਰ ਦਾ ਤਕਾਜ਼ਾ ਹੈ ਜਾਂ ਸ�ਿਪਟ ਗੁਆਚ ਗਈ?
ਇੱਕ ਹੋਰ ਯੂਜ਼ਰ ਨੇ ਪੋਸਟ ਕੀਤਾਨਾਕਾਮੀ ਸਥਾਈ ਹੈ, ਕਾਮਯਾਬੀ ਆਰਜ਼ੀ। ਉਹ ਟੈਲੀਪ੍ਰੋਂਪਟਰ ਤੋਂ ਬਿਨਾਂ ਇੱਕ ਲਫਜ਼ ਵੀ ਨਹੀਂ ਬੋਲ ਸਕਦੇ।
ਇੱਕ ਹੋਰ ਯੂਜ਼ਰ ਨੇ ਲਿਖਿਆਲੱਗਦਾ ਹੈ ਕਿ ਕੇਜਰੀਵਾਲ ਨੇ ਤਾਰ ਕੱਟ ਦਿੱਤੀ।
ਇੱਕ ਹੋਰ ਨੇ ਪੰਡਤ ਨਹਿਰੂ ਦੀ ਤਸਵੀਰ ਨਾਲ ਲਿਖਿਆਨਹਿਰੂ ਜੀ ਟੈਲੀਪ੍ਰੋਂਪਟਰ ਦੀ ਤਾਰ ਕੱਟ ਰਹੇ ਹਨ। (ਭਾਜਪਾ ਦੇਸ਼ ਦੀਆਂ ਸਾਰੀਆਂ ਬਿਮਾਰੀਆਂ ਲਈ ਨਹਿਰੂ ਨੂੰ ਦੋਸ਼ੀ ਠਹਿਰਾਉਦੀ ਹੈ।)
ਇੱਕ ਯੂਜ਼ਰ ਨੇ ਲਿਖਿਆਫਰਜ਼ੀ ਬੁਲਾਰਾ ਗੰੁਮ-ਸੁੰਮ ਹੋ ਗਿਆ, ਜਦੋਂ ਟੈਲੀਪ੍ਰੋਂਪਟਰ ਫੇਲ੍ਹ ਹੋ ਗਿਆ। ਯੇ ਫੇਕੂ ਬਹੁਤ ਫੇਕਤਾ ਹੈ।
ਇੱਕ ਹੋਰ ਨੇ ਲਿਖਿਆਜਿਤਨੀ ਚਾਬੀ ਭਰੀ ਰਾਮ ਨੇ…।
ਇੱਕ ਹੋਰ ਨੇ ਲਿਖਿਆਅਸੀਂ ਟੈਲੀਪ੍ਰੋਂਪਟਰ ਪੀ ਐੱਮ ਚੁਣਿਆ ਹੈ। ਟੈਲੀਪ੍ਰੋਂਪਟਰ ਤੋਂ ਬਿਨਾਂ ਮੋਦੀ ਉਵੇਂ ਹੈ, ਜਿਵੇਂ ਭਾਜਪਾ ਈ ਵੀ ਐੱਮ ਤੋਂ ਬਿਨਾਂ।
ਇੱਕ ਹੋਰ ਨੇ ਲਿਖਿਆਇਕ ਰਾਸ਼ਟਰ, ਦੋ ਟੈਲੀਪ੍ਰੋਂਪਟਰ, ਦੋਨੋਂ ਫੇਲ੍ਹ।
ਇੱਕ ਹੋਰ ਨੇ ਕਿਹਾਦਿੱਲੀ ਵਿੱਚ ਭਾਜਪਾ ਵਾਂਗ ਮੋਦੀ ਜੀ ਦਾ ਟੈਲੀਪ੍ਰੋਂਪਟਰ ਵੀ ਫੇਲ੍ਹ ਹੋ ਗਿਆ। ਪਰ ਕੋਈ ਚਿੰਤਾ ਵਾਲੀ ਗੱਲ ਨਹੀਂ, ਪਿਛਲੇ ਚਾਰ ਸਾਲਾਂ ਵਿੱਚ ਮੋਦੀ ਜੀ ਨੇ ਆਪਣਾ ਅਕਸ ਸੁਧਾਰਨ ਲਈ ਲੋਕਾਂ ਵੱਲੋਂ ਭਰੇ ਟੈਕਸ ਵਿੱਚੋਂ 4300 ਕਰੋੜ ਰੁਪਏ ਖਰਚ ਕੀਤੇ ਹਨ।
ਇੱਕ ਹੋਰ ਨੇ ਲਿਖਿਆਟੈਲੀਪ੍ਰੋਂਪਟਰ ਦੇ ਨਾਲ ਦਿਮਾਗ ਵੀ ਫੇਲ੍ਹ ਹੋ ਗਿਆ। ਭਾਈ ਸਾਹਿਬ ਤੁਸੀਂ 8000 ਕਰੋੜ ਦਾ ਜਹਾਜ਼ ਖਰੀਦ ਸਕਦੇ ਹੋ, ਇੱਕ ਚੰਗਾ ਜਿਹਾ ਟੈਲੀਪ੍ਰੋਂਪਟਰ ਵੀ ਖਰੀਦ ਲਓ!
ਅਖੀਰ ਵਿੱਚ ਇੱਕ ਹੋਰ ਯੂਜ਼ਰ ਨੇ ਵੀ ਨਹਿਰੂ ਨੂੰ ਵਿਚ ਲਿਆਉਦਿਆਂ ਲਿਖਿਆਨਹਿਰੂ ਨੇ ਹੀ ਟੈਲੀਪ੍ਰੋਂਪਟਰ ਦੀ ਤਾਰ ਕੱਟੀ, ਜਿਸ ਨੇ ਮਹਾਨ ਬੁਲਾਰੇ ਮੋਦੀ ਜੀ ਨੂੰ ਭਾਸ਼ਣ ਦੇ ਅੱਧ ’ਚ ਚੁੱਪ ਕਰਾ ਦਿੱਤਾ।