ਓਟਾਵਾ : ਕੈਨੇਡਾ ਦੀ ਸੁਪਰੀਮ ਕੋਰਟ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਚਾਰ ਭਾਰਤੀਆਂ ਨੂੰ ਵੀਰਵਾਰ ਜ਼ਮਾਨਤ ਦੇ ਦਿੱਤੀ। ਰਿਪੋਰਟ ਅਨੁਸਾਰ ਹੇਠਲੀ ਅਦਾਲਤ ’ਚ ਕਾਰਵਾਈ ’ਤੇ ਰੋਕ ਲੱਗਣ ਬਾਅਦ ਸਬੂਤਾਂ ਦੇ ਅਧਾਰ ’ਤੇ ਜ਼ਮਾਨਤ ਦੇ ਆਦੇਸ਼ ਜਾਰੀ ਕੀਤੇ ਗਏ। ਇਸ ਮਾਮਲੇ ਦੀ ਅਗਲੀ ਸੁਣਵਾਈ 11 ਫਰਵਰੀ ਨੂੰ ਕੈਨੇਡਾ ਦੀ ਅਦਾਲਤ ’ਚ ਹੋਵੇਗੀ। ਇਸ ਸੰਬੰਧੀ ਫੜੇ ਗਏ ਚਾਰ ਭਾਰਤੀਆਂ ਦੀ ਪਛਾਣ ਕਰਨ ਬਰਾੜ, ਅਮਨਦੀਪ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਵਜੋਂ ਹੋਈ ਹੈ।ਇਨ੍ਹਾਂ ਨੂੰ ਨਵੰਬਰ 2024 ਵਿੱਚ ਚਾਰਜਸ਼ੀਟ ਕੀਤਾ ਗਿਆ ਸੀ।ਉਨ੍ਹਾਂ ਕੈਨੇਡੀਅਨ ਸੁਪਰੀਮ ਕੋਰਟ ’ਚ ਜ਼ਮਾਨਤ ਲਈ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਵੱਲੋਂ ਮਨਜ਼ੂਰ ਕਰ ਲਿਆ ਗਿਆ।ਅਦਾਲਤੀ ਦਸਤਾਵੇਜ਼ਾਂ ਅਨੁਸਾਰ ਤਿੰਨ ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਲਈ ਪੇਸ਼ ਹੋਏ, ਜਦੋਂ ਕਿ ਇੱਕ ਆਪਣੇ ਵਕੀਲ ਰਾਹੀਂ ਪੇਸ਼ ਹੋਇਆ। ਇਸ ਮਾਮਲੇ ’ਤੇ ਟਿੱਪਣੀ ਕਰਦੇ ਹੋਏ ਬਿ੍ਰਟਿਸ਼ ਕੋਲੰਬੀਆ ਪ੍ਰੋਸੀਕਿਊਸ਼ਨ ਸਰਵਿਸ ਦੇ ਇੱਕ ਅਧਿਕਾਰੀ ਨੇ ਕਿਹਾਕੁਝ ਪ੍ਰੀ-ਟਰਾਇਲ ਪੱਖ ਅਸਲ ਮੁਕੱਦਮੇ ਤੋਂ ਪਹਿਲਾਂ ਰੱਖੇ ਜਾਣਗੇ, ਪਰ ਅਸੀਂ ਪ੍ਰੀ-ਟਰਾਇਲ ਦੀ ਮਿਆਦ ਬਾਰੇ ਅਜੇ ਕੁਝ ਨਹੀਂ ਆਖ ਸਕਦੇ।ਨਿੱਝਰ ਦਾ 18 ਜੂਨ 2023 ਨੂੰ ਕੈਨੇਡਾ ਦੇ ਸੂਬੇ ਬਿ੍ਰਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ’ਚ ਇਕ ਗੁਰਦੁਆਰੇ ਦੇ ਬਾਹਰ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।ਇਸ ਮਾਮਲੇ ਵਿਚ ਰਾਇਲ ਕੈਨੇਡੀਅਨ ਮਾਊੁਂਟਿਡ ਪੁਲਸ ਨੇ ਕਰਨਪ੍ਰੀਤ, ਕਮਲਪ੍ਰੀਤ ਅਤੇ ਕਰਨ ਬਰਾੜ ਨੂੰ ਮਈ 2024 ’ਚ ਗਿ੍ਰਫ਼ਤਾਰ ਕੀਤਾ ਸੀ।



