ਲੁਧਿਆਣਾ (ਐੱਮ ਐੱਸ ਭਾਟੀਆ)-ਏ.ਆਈ.ਟੀ.ਯੂ.ਸੀ (ਏਟਕ) ਦੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਹੈ ਕਿ ਸੁਬਰਾਮਣੀਅਮ, ਮੂਰਤੀ ਅਤੇ ਅਡਾਨੀ ਵੱਲੋਂ ਮਜ਼ਦੂਰਾਂ ਤੋਂ ਹੋਰ ਚਾਹੁੰਣ ਦਾ ਸੁਝਾਅ ਬੇਸ਼ੱਕ ਉਹਨਾਂ ਮੁਤਾਬਕ ਦੇਸ਼ ਲਈ ਹੈ, ਪਰ ਇਹ ਖਤਰਨਾਕ ਹੈ ਅਤੇ ਸਿੱਧਾ-ਸਿੱਧਾ ਮਜ਼ਦੂਰਾਂ ਦੇ ਹੱਕਾਂ ’ਤੇ ਹਮਲਾ ਹੈ। ਐੱਲ ਐਂਡ ਟੀ ਦੇ ਸੁਬਰਾਮਣੀਅਮ, ਜੋ ਇੰਫੋਸਿਸ ਦੇ ਮੂਰਤੀ ਦੇ ਨੇੜੇ ਹਨ, ਚਾਹੁੰਦੇ ਹਨ ਕਿ ਕਰਮਚਾਰੀ ਹਫਤੇ ਵਿੱਚ 90 ਘੰਟੇ ਕੰਮ ਕਰਨ, ਐਤਵਾਰ ਨੂੰ ਵੀ, ਜਿਵੇਂ ਕਿ ਉਹ ਦਾਅਵਾ ਕਰਦੇ ਹਨ, ਉਹਨਾਂ ਮੁਤਾਬਕ ਇਹ ਸਭ ਕੁਝ ਰਾਸ਼ਟਰ ਦੇ ਨਿਰਮਾਣ ਲਈ ਹੈ। ਯਕੀਨਨ, ਭਾਰਤ ਨੂੰ ਕੰਮ ਦੇ ਘੰਟਿਆਂ ਦੀ ਲੋੜ ਹੈ, ਜੋ ਪੈਦਾ ਕੀਤੇ ਜਾ ਸਕਦੇ ਹਨ, ਪਰ ਫਿਰ ਵਧਦੀ ਬੇਰੁਜ਼ਗਾਰੀ ਬਾਰੇ ਕੀ? ਬੇਰੁਜ਼ਗਾਰ ਜਵਾਨੀ ਦੀ ਊਰਜਾ ਬਰਬਾਦ ਹੋ ਰਹੀ ਹੈ। ਤਾਜ਼ਾ ਸਰਵੇਖਣਾਂ ਅਨੁਸਾਰ ਬੇਰੁਜ਼ਗਾਰੀ ਸਿਖਰ ’ਤੇ ਪਹੁੰਚ ਗਈ ਹੈ। ਸੁਬਰਾਮਣੀਅਮ ਅਤੇ ਮੂਰਤੀ ਕੋਲ ਉਸ ਬਾਰੇ ਕਹਿਣ ਲਈ ਕੁਝ ਨਹੀਂ ਹੈ ਅਤੇ ਮੌਜੂਦਾ ਕਰਮਚਾਰੀਆਂ ਦੁਆਰਾ ਜੋ ਵੀ ਦੌਲਤ ਪੈਦਾ ਕੀਤੀ ਜਾਂਦੀ ਹੈ, ਹਫਤੇ ਦੇ 48 ਘੰਟੇ ਮਿਹਨਤ ਕਰਕੇ, ਉਹ ਅਡਾਨੀ, ਅੰਬਾਨੀ ਅਤੇ ਚੋਕਸੀ ਅਤੇ ਨੀਰਵ ਮੋਦੀ ਵਰਗੀਆਂ ਜੋਕਾਂ ਚੂਸ ਜਾਂਦੀਆਂ ਹਨ ਅਤੇ ਬਹੁਤ ਸਾਰੇ ਕਾਰਪੋਰੇਟ ਬਣਾਈ ਗਈ ਦੌਲਤ ਨੂੰ ਹੜੱਪ ਰਹੇ ਹਨ। ਭਾਰਤ ਵਿੱਚ ਅਮੀਰ ਅਤੇ ਗਰੀਬ ਵਿੱਚ ਪਾੜਾ ਦਿਨ ਬ ਦਿਨ ਵਧ ਰਿਹਾ ਹੈ। ਇਹ ਉਸ ਪੱਧਰ ਤੱਕ ਪਹੁੰਚ ਗਿਆ ਹੈ, ਜੋ 80 ਸਾਲ ਪਹਿਲਾਂ ਸੀ। ਇਹ ਨਿੱਜੀ ਮਾਮਲਾ ਹੈ ਕਿ ਜੇਕਰ ਇਨ੍ਹਾਂ ਸ਼ਖਸੀਅਤਾਂ ਨੂੰ ਆਪਣੇ ਜੀਵਨ ਸਾਥੀ ਅਣਸੁਖਾਵੇਂ ਲੱਗਦੇ ਹਨ, ਪਰ ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਜ਼ਦੂਰ ਜਮਾਤ ਨੂੰ 19ਵੀਂ ਸਦੀ ਵਿੱਚ ‘8 ਘੰਟੇ ਕੰਮ, 8 ਘੰਟੇ ਪਰਵਾਰਕ ਜੀਵਨ ਅਤੇ 8 ਘੰਟੇ ਸਮਾਜਿਕ ਜੀਵਨ’ ਦੀ ਮੰਗ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਉਸ ਨੇ 138 ਸਾਲ ਪਹਿਲਾਂ ਅਜਿਹੇ ਖੂਨ ਚੂਸਣ ਵਾਲੇ ਕਾਰਪੋਰੇਟਾਂ ਕਾਰਨ ਹੀ ਆਪਣਾ ਖੂਨ ਵਹਾ ਕੇ ਕੰਮ ਕਰਨ ਦੇ ਘੰਟੇ ਸੀਮਤ ਕਰਵਾਏ ਸਨ।