ਪਤਨੀ ਦੇ ਕਤਲ ਤੋਂ ਬਾਅਦ ਖੁਦਕੁਸ਼ੀ

0
254

ਫਰੀਦਕੋਟ (ਗੁਰਪ੍ਰੀਤ ਸਿੰਘ ਬੇਦੀ)-ਫਰੀਦਕੋਟ ਦੇ ਸਾਦਿਕ ਨੇੜੇ ਪਿੰਡ ਬੁੱਟਰ ਵਿਖੇ ਵੀਰਵਾਰ ਰਾਤ ਕਥਿਤ ਨਸ਼ੇੜੀ ਪਤੀ ਬਲਵੰਤ ਸਿੰਘ ਨੇ ਪਤਨੀ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ | ਬਲਵੰਤ ਸਿੰਘ ਨੇ ਵੀ ਸ਼ਨੀਵਾਰ ਬਾਅਦ ਦੁਪਹਿਰ ਕਰੀਬ 2:30 ਵਜੇ ਬੁੱਟਰ ਵਿਖੇ ਨਹਿਰ ਕੋਲ ਸਫੈਦੇ ਨਾਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ | ਜੋੜਾ ਸੱਤ ਧੀਆਂ ਦਾ ਮਾਂ-ਬਾਪ ਸੀ | ਕਰਮਜੀਤ ਕੌਰ ਪਤਨੀ ਬਲਵੰਤ ਸਿੰਘ ਨੇ ਰਾਤ ਕਰੀਬ 9 ਕੁ ਵਜੇ ਰੋਟੀ ਬਣਾ ਕੇ ਸਾਰੇ ਪਰਵਾਰ ਨੂੰ ਖਵਾਈ | ਬਾਅਦ ਵਿੱਚ ਗਰਮੀ ਹੋਣ ਕਰਕੇ ਕਰਮਜੀਤ ਕੌਰ ਨੇ ਕਿਹਾ ਕਿ ਮੈ ਆਪਣੇ ਵਾਲ ਧੋ ਲਵਾਂ | ਜਦ ਉਹ ਆਪਣੇ ਵਾਲ ਧੋ ਰਹੀ ਸੀ ਤਾਂ ਉਸ ਦੇ ਪਤੀ ਬਲਵੰਤ ਸਿੰਘ ਨੇ ਪਿਛਲੇ ਪਾਸੇ ਦੀ ਜਾ ਕੇ ਕਹੀ ਦੇ ਦੋ ਵਾਰ ਕਰ ਦਿੱਤੇ | ਪਹਿਲਾ ਵਾਰ ਉਸ ਨੇ ਪਿਛਲੇ ਪਾਸੇ ਧੌਣ ‘ਤੇ ਕੀਤਾ ਅਤੇ ਦੂਜਾ ਨੱਕ ਵਾਲੇ ਪਾਸੇ |
ਅਚਾਨਕ ਇਹ ਘਟਨਾ ਵਾਪਰਨ ‘ਤੇ ਜਦ ਉਸ ਦੇ ਬੱਚਿਆਂ ਨੇ ਰੌਲਾ ਪਾਇਆ ਤਾਂ ਗੁਆਂਢੀ ਇਕੱਠੇ ਹੋ ਗਏ ਅਤੇ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਬਲਵੰਤ ਸਿੰਘ ਵੱਲੋਂ ਕੀਤੇ ਗਏ ਵਾਰ ਕਾਰਨ ਉਸ ਦੀ ਪਤਨੀ ਤੜਫ ਰਹੀ ਸੀ | ਕਰਮਜੀਤ ਕੌਰ ਦੇ ਦਿਓਰ ਨਾਨਕ ਸਿੰਘ ਨੇ ਦੱਸਿਆ ਕਿ ਉਨ੍ਹਾ ਕਰਮਜੀਤ ਕੌਰ ਨੂੰ ਫਰੀਦਕੋਟ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਦਿਕ ਦੇ ਮੁਖੀ ਐੱਸ.ਆਈ ਅਮਨਦੀਪ ਸਿੰਘ ਖੋਖਰ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਸਥਿਤੀ ਦਾ ਜਾਇਜਾ ਲਿਆ | ਕਤਲ ਤੋਂ ਬਾਅਦ ਬਲਵੰਤ ਸਿੰਘ ਘਰ ਦੀ ਪਿਛਲੀ ਕੰਧ ਟੱਪ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ |

LEAVE A REPLY

Please enter your comment!
Please enter your name here