ਪੰਜਾਬ ਰੰਗਲਾ ਨਹੀਂ, ਸਗੋਂ ਗੰਧਲਾ ਹੋਇਆ : ਅਰਸ਼ੀ

0
152

ਮਾਨਸਾ (ਆਤਮਾ ਸਿੰਘ ਪਮਾਰ)
ਨਗਰ ਕੌਂਸਲ ਮਾਨਸਾ, ਸੀਵਰੇਜ ਬੋਰਡ, ਪ੍ਰਸ਼ਾਸਨ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਅਣਗਹਿਲੀ ਤੇ ਬੇਧਿਆਨੀ ਕਰਕੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਨੇ ਦੁਕਾਨਦਾਰਾਂ, ਰਾਹਗੀਰਾਂ ਅਤੇ ਸ਼ਹਿਰੀਆਂ ਨੂੰ ਇੱਕ ਤਰ੍ਹਾਂ ਨਾਲ ਘਰਾਂ ਵਿੱਚ ਬੰਦ ਹੋ ਕੇ ਰਹਿਣ ਲਈ ਮਜਬੂਰ ਕੀਤਾ ਹੋਇਆ ਹੈ, ਜਿਸ ਦੇ ਪੱਕੇ ਹੱਲ ਲਈ ਸੀਵਰੇਜ ਸੰਘਰਸ਼ ਕਮੇਟੀ ਦੇ ਆਗੂਆਂ ਅੰਮਿ੍ਰਤਪਾਲ ਗੋਗਾ, ਰਾਮਪਾਲ ਸਿੰਘ ਬੱਪੀਆਣਾ, ਹੰਸਾ ਸਿੰਘ ਅਤੇ ਅਜੀਤ ਸਿੰਘ ਸਰਪੰਚ ਪਿਛਲੇ 77 ਦਿਨਾਂ ਤੋਂ ਰੋਸ ਧਰਨੇ ਨੂੰ ਲਗਾਤਾਰ ਚਲਾ ਰਹੇ ਹਨ, ਪਰ ਇਸ ਦੀ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਗਈ, ਜਿਸ ਦੇ ਵਿਰੋਧ ਵਿੱਚ ਸ਼ਹਿਰ ਦੀਆਂ ਧਾਰਮਕ, ਸਮਾਜਕ, ਵਪਾਰਕ, ਰਾਜਸੀ, ਜਨਤਕ ਅਤੇ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੈਂਕੜੇ ਲੋਕਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਹਲਕਾ ਵਿਧਾਇਕ ਦੀ ਰਿਹਾਇਸ਼ ਅੱਗੇ ਮਾਨ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਰਵਾਇਤੀ ਧਿਰਾਂ ਤੋਂ ਅੱਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਦਿੱਤਾ, ਪ੍ਰੰਤੂ ਆਪ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਦੀ ਬਜਾਏ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਰਕੇ ਪੰਜਾਬ ਗੰਧਲਾ ਕਰ ਕੇ ਰੱਖ ਦਿੱਤਾ ਹੈ।
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ, ਮਾਇਕਲ ਗਾਗੋਵਾਲ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਰਾਣਾ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਵਪਾਰ ਮੰਡਲ ਦੇ ਮੁਨੀਸ਼ ਬੱਬੀ ਦਾਨੇਵਾਲੀਆ, ਅਜ਼ਾਦ ਸਮਾਜ ਪਾਰਟੀ ਦੇ ਭਗਵੰਤ ਸਿੰਘ ਸਮਾਓਂ, ਭਾਰਤ ਮੁਕਤੀ ਪਾਰਟੀ ਦੇ ਜਸਵੰਤ ਸਿੰਘ ਮਾਨਸਾ, ਇਸਤਰੀ ਆਗੂ ਜਸਵੀਰ ਕੌਰ ਨੱਤ, ਵਾਈਸ ਆਫ਼ ਮਾਨਸਾ ਦੇ ਹਰਜੀਵਨ ਸਿੰਘ ਸਰਾਂ, ਸਾਬਕਾ ਐੱਸ ਡੀ ਓ ਨਰਿੰਦਰ ਸ਼ਰਮਾ, ਅੰਮਿ੍ਰਤਪਾਲ ਕੂਕਾ ਅਤੇ ਰਤਨ ਭੋਲਾ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਨਗਰ ਕੌਂਸਲ, ਸੀਵਰੇਜ ਬੋਰਡ ਅਤੇ ਸਰਕਾਰ ਨਾਂਅ ਦੀ ਕੋਈ ਚੀਜ਼ ਵਿਖਾਈ ਨਹੀਂ ਦੇ ਰਹੀ ਅਤੇ ਨਾ ਹੀ ਇਸ ਦਾ ਕੋਈ ਵਾਲੀਵਾਰਸ ਹੈ, ਜਿਸ ਕਾਰਨ ਸ਼ਹਿਰੀਆਂ ਨੂੰ ਸੀਵਰੇਜ ਦੇ ਗੰਦੇ ਪਾਣੀ ਅਤੇ ਭਿਆਨਕ ਬਿਮਾਰੀਆਂ ਦੇ ਖਦਸ਼ੇ ਕਾਰਨ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਾ ਪਿਆ ਹੈ। ਆਗੂਆਂ ਕਿਹਾ ਕਿ ਸੀਵਰੇਜ ਦੇ ਪੱਕੇ ਹੱਲ ਸੰਬੰਧੀ ਸ਼ਹਿਰੀਆਂ ਸਮੇਤ ਵੱਖ-ਵੱਖ ਧਿਰਾਂ ਨੂੰ ਰੋਸ ਧਰਨੇ ’ਚ ਸ਼ਮੂਲੀਅਤ ਕਰਨੀ ਅਤਿ ਜ਼ਰੂਰੀ ਹੈ। ਰੋਸ ਮਾਰਚ ਦੌਰਾਨ ਕਿਸਾਨ ਆਗੂ ਇਕਬਾਲ ਸਿੰਘ ਫਫੜੇ, ਗੁਰਪ੍ਰੀਤ ਮੋਨੀ, ਘਨਸ਼ਿਆਮ ਨਿੱਕੂ, ਗਗਨਦੀਪ ਸਿਰਸੀਵਾਲਾ, ਸਾਬਕਾ ਕੌਂਸਲਰ ਗੁਰਦੀਪ ਦੀਪਾ, ਐਡਵੋਕੇਟ ਬਲਕਰਨ ਸਿੰਘ ਬੱਲੀ, ਹਰਪ੍ਰੀਤ ਸਿੰਘ ਮਾਨਸਾ, ਦਲਵਿੰਦਰ ਸਿੰਘ, ਦਰਸ਼ਨ ਮਾਨਸ਼ਾਹੀਆ, ਜਰਨੈਲ ਸਿੰਘ ਮਾਨਸਾ, ਡਾ. ਤਰਲੋਕ ਸਿੰਘ, ਪ੍ਰਸ਼ੋਤਮ ਗੋਇਲ, ਰੇਖਾ ਰਾਣੀ ਐੱਮ ਸੀ, ਸਿਮਰਜੀਤ ਕੌਰ ਐੱਮ ਸੀ, ਜਸਵੀਰ ਕੌਰ ਐੱਮ ਸੀ, ਬੂਟਾ ਸਿੰਘ ਐੱਫ ਸੀ ਆਈ, ਸੁਖਦੇਵ ਸਿੰਘ ਮਾਨਸਾ, ਪ੍ਰਦੀਪ ਗੁਰੂ, ਲਾਭ ਸਿੰਘ, ਕਮਲ ਚੂਨੀਆ, ਮਨਜੀਤ ਸਿੰਘ ਮੀਹਾਂ ਆਦਿ ਆਗੂਆਂ ਨੇ ਵੀ ਇਕੱਤਰਤਾ ਨੂੰ ਸੰਬੋਧਨ ਕੀਤਾ। ਅੰਤ ਵਿੱਚ ਸੀਵਰੇਜ ਸੰਘਰਸ਼ ਕਮੇਟੀ ਦੇ ਅੰਮਿ੍ਰਤਪਾਲ ਗੋਗਾ ਨੇ ਰੋਸ ਮਾਰਚ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਅਤੇ ਸ਼ਹਿਰੀਆਂ ਦਾ ਧੰਨਵਾਦ ਕੀਤਾ।