14.2 C
Jalandhar
Monday, December 23, 2024
spot_img

ਸਰਕਾਰ ਬਣਵਾਏਗੀ ਕਾਮਰੇਡ ਦਰਦੀ ਦੀ ਢੁਕਵੀਂ ਯਾਦਗਾਰ

ਮਹਿਲ ਕਲਾਂ (ਬਲਵਿੰਦਰ ਵਜੀਦਕੇ)-ਪੱਤਰਕਾਰ ਅਵਤਾਰ ਸਿੰਘ ਅਣਖੀ ਦੇ ਵੱਡੇ ਭਰਾ, ਪੱਤਰਕਾਰ ਗੁਰਪ੍ਰੀਤ ਸਿੰਘ ਅਣਖੀ ਦੇ ਤਾਇਆ ਜੀ ਲੋਕ ਘੋਲਾਂ ਦੇ ਨਿਧੜਕ ਜਰਨੈਲ ਕਾਮਰੇਡ ਪ੍ਰੀਤਮ ਸਿੰਘ ਦਰਦੀ ਨਮਿਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਸ਼ੁੱਕਰਵਾਰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਇਆ | ਇਸ ਮੌਕੇ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਗਸੀਰ ਸਿੰਘ ਖਾਲਸਾ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ |
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿ੍ਸ਼ਨ ਰੋੜੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਮਰੇਡ ਦਰਦੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਉਨ੍ਹਾ ਦਾ ਜੀਵਨ ਸਾਡੇ ਲਈ ਪ੍ਰੇਰਨਾ ਸ੍ਰੋਤ ਹੈ, ਜਿਸ ਤੋਂ ਸੇਧ ਲੈਣ ਦੀ ਲੋੜ ਹੈ | ਉਨ੍ਹਾ ਪੰਜਾਬ ਸਰਕਾਰ ਦੀ ਤਰਫੋਂ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਢੁਕਵੀਂ ਯਾਦਗਾਰ ਬਣਾਉਣ ਦਾ ਐਲਾਨ ਕੀਤਾ | ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਆਰ ਐੱਮ ਪੀ ਆਈ ਦੇ ਕੌਮੀ ਸਕੱਤਰ ਮੰਗਤ ਰਾਮ ਪਾਸਲਾ, ਸੀ.ਪੀ.ਆਈ. ਦੇ ਸੀਨੀਅਰ ਆਗੂ ਕਾਮਰੇਡ ਜਗਰੂਪ, ਭਾਕਿਯੂ ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਦਰਦੀ ਦਾ ਜੀਵਨ ਚੇਤਨ ਮਨੁੱਖ ਦਾ ਜੀਵਨ ਹੈ, ਉਨ੍ਹਾ ਦੀ ਸੋਚ ਮੁਤਾਬਕ ਇਨਕਾਲਬੀ ਧਿਰਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਮੋਲਕ ਸਿੰਘ ਨੇ ਕਾਮਰੇਡ ਪ੍ਰੀਤਮ ਸਿੰਘ ਦਰਦੀ ਵੱਲੋਂ ਪਾਏ ਪੂਰਨਿਆਂ ‘ਤੇ ਚੱਲਣ ਦੀ ਅਪੀਲ ਕੀਤੀ | ਐੱਸ ਜੀ ਪੀ ਸੀ ਮੈਂਬਰ ਜਗਜੀਤ ਸਿੰਘ ਤਲਵੰਡੀ, ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਜਥੇ: ਅਜਮੇਰ ਸਿੰਘ ਮਹਿਲ ਕਲਾਂ, ਡਾ: ਜਗਰਾਜ ਸਿੰਘ ਮੂੰਮ, ਕਾਂਗਰਸ ਦੇ ਆਗੂ ਲਖਵਿੰਦਰ ਸਿੰਘ ਸਪਰਾ ਨੇ ਵੀ ਕਾਮਰੇਡ ਦਰਦੀ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਸਮੇਂ ਸਾਬਕਾ ਡੀ ਏ ਜੀ ਸਨੀ ਆਹਲੂਵਾਲੀਆ, ਸੂਬਾਈ ਮਜ਼ਦੂਰ ਆਗੂ ਦੇਵੀ ਕੁਮਾਰੀ, ਹਰਵਿੰਦਰ ਕੁਮਾਰ ਜਿੰਦਲ, ਰੂਬਲ ਗਿੱਲ ਕੈਨੇਡਾ, ਸਰਬਜੀਤ ਸਿੰਘ ਸਰਬੀ, ਚਮਕੌਰ ਸਿੰਘ ਮਠਾੜੂ, ਮੰਗਤ ਸਿੰਘ ਸਿੱਧੂ, ਜਸਵਿੰਦਰ ਸਿੰਘ ਮਾਂਗਟ, ਸੁਸ਼ੀਲ ਕੁਮਾਰ ਗੋਇਲ, ਅਜੀਤ ਉੱਪ ਦਫਤਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਲਾਡੀ, ਤੇਜਵੰਤ ਸਿੰਘ ਮਾਨ, ਪ੍ਰੋ: ਭਗਵੰਤ ਸਿੰਘ, ਬਲਦੇਵ ਸਿੰਘ ਚੂੰਘਾਂ, ਕੁਲਦੀਪ ਸਿੰਘ ਭੋਲਾ, ਗਿਆਨੀ ਰਾਮ ਸਿੰਘ ਸੋਢਾ, ਸਿਮਰਜੀਤ ਸਿੰਘ ਜੌਹਲ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਚਰਨ ਸਿੰਘ ਚੋਪੜਾ, ਬਲਵੀਰ ਚੰਦ ਲੌਂਗੋਵਾਲ, ਮਾ: ਜਰਨੈਲ ਸਿੰਘ ਅੱਚਰਵਾਲ, ਮਲਕੀਤ ਸਿੰਘ ਵਜੀਦਕੇ, ਪਰਮਜੀਤ ਸਿੰਘ ਕੁਠਾਲਾ, ਪ੍ਰਧਾਨ ਸ਼ੇਰ ਸਿੰਘ ਖਾਲਸਾ, ਬਾਬਾ ਕੇਹਰ ਸਿੰਘ, ਭਾਕਿਯੂ ਉਗਰਾਹਾਂ ਦੇ ਬੁੱਕਣ ਸਿੰਘ ਸੱਦੋਵਾਲ, ਗੁਰਜਿੰਦਰ ਸਿੰਘ ਸਿੱਧੂ, ਨਿਰਭੈ ਸਿੰਘ ਛੀਨੀਵਾਲ, ਭਾਜਪਾ ਆਗੂ ਸੁਖਵੰਤ ਸਿੰਘ ਧਨੌਲਾ, ਹਰਨੇਕ ਸਿੰਘ ਪੰਡੋਰੀ, ਸੁਰਜੀਤ ਸਿੰਘ ਦਿਹੜ, ਖੁਸ਼ੀਆ ਸਿੰਘ, ਜਗਰਾਜ ਸਿੰਘ ਰਾਮਾ, ਮੁਖਤਿਆਰ ਸਿੰਘ ਛਾਪਾ, ਗੋਬਿੰਦਰ ਸਿੰਘ ਸਿੱਧੂ, ਰਾਜਿੰਦਰ ਸਿੰਘ ਬਰਾੜ, ਇੰਸਪੈਕਟਰ ਜਸਪਿੰਦਰ ਸਿੰਘ, ਕੁਲਬੀਰ ਸਿੰਘ ਔਲਖ, ਨਰਾਇਣ ਦੱਤ, ਹਰਮੇਲ ਸਿੰਘ ਮਠਾੜੂ, ਦਰਸ਼ਨ ਸਿੰਘ ਮਾਨ, ਨਿਰਮਲ ਸਿੰਘ ਛੀਨੀਵਾਲ, ਕਾਮਰੇਡ ਸ਼ੇਰ ਸਿੰਘ ਫਰਵਾਹੀ, ਜਗਮੋਹਣ ਸ਼ਾਹ ਰਾਏਸਰ, ਬੇਅੰਤ ਸਿੰਘ ਦਸੌਂਧਾ ਸਿੰਘ ਵਾਲਾ, ਅਵਤਾਰ ਸਿੰਘ ਚੀਮਾ, ਜਰਨੈਲ ਸਿੰਘ ਕੁਰੜ, ਹਰਬੰਸ ਸਿੰਘ ਸ਼ੇਰਪੁਰ, ਹਰਨੇਕ ਸਿੰਘ ਪੰਡੋਰੀ, ਐਡਵੋਕੇਟ ਜਸਵੀਰ ਸਿੰਘ ਖੇੜੀ, ਜਤਿੰਦਰ ਦਿਉਗਣ, ਰਿੰਕਾ ਕੁਤਬਾ ਬਾਹਮਣੀਆਂ, ਅਮਨਦੀਪ ਸਿੰਘ ਗਿੱਲ, ਨਿਰਪਾਲ ਸਿੰਘ ਜਲਾਲਦੀਵਾਲ, ਹਰਮਿੰਦਰ ਸਿੰਘ ਸਿੱਧੂ, ਰਾਜਿੰਦਰ ਸਿੰਘ ਗੋਗੀ, ਬਲਵੰਤ ਸਿੰਘ ਕਿਰਤੀ, ਮਾ: ਕੁਲਵੰਤ ਸਿੰਘ ਲੋਹਗੜ੍ਹ, ਪਰਮਿੰਦਰ ਸਿੰਘ ਸ਼ੰਮੀ, ਯਾਦਵਿੰਦਰ ਸਿੰਘ ਤੁੰਗ, ਭਜਨ ਸਿੰਘ ਭੋਤਨਾ, ਬਾਬੂ ਰੋਸ਼ਨ ਲਾਲ ਬਾਂਸਲ, ਗੁਰਦੀਪ ਸਿੰਘ ਟਿਵਾਣਾ, ਸਰਪੰਚ ਬਲੌਰ ਸਿੰਘ ਤੋਤੀ, ਡਾ: ਗੁਰਨਿੰਦਰ ਸਿੰਘ ਮਾਲਵਾ, ਭੁਪਿੰਦਰ ਸਿੰਘ ਢਿੱਲੋਂ, ਅਮਰ ਸਿੰਘ ਬੀ ਏ, ਸਿਕੰਦਰ ਸਿੰਘ ਟੱਲੇਵਾਲ, ਜਰਨੈਲ ਸਿੰਘ ਮਠਾੜੂ, ਸਰਬਜੀਤ ਸਿੰਘ ਸ਼ੰਭੂ, ਸਤਪਾਲ ਸਿੰਘ ਤਲਵੰਡੀ, ਮੁਕੰਦ ਸਿੰਘ ਚੀਮਾ, ਚਮਕੌਰ ਸਿੰਘ ਵੀਰ, ਡਾ: ਸਵਰਾਜ ਸਿੰਘ, ਉਜਾਗਰ ਸਿੰਘ ਬੀਹਲਾ, ਬੰਤ ਸਿੰਘ ਬਰਨਾਲਾ, ਸਾਹਿਤਕਾਰ ਦਰਸ਼ਨ ਸਿੰਘ ਗੁਰੂ, ਮੈਡਮ ਮੇਘਾ ਮਾਨ, ਅਮਨਦੀਪ ਸਿੰਘ ਟੱਲੇਵਾਲ, ਸੁਖਵਿੰਦਰ ਸਿੰਘ ਨਿਹਾਲੂਵਾਲ, ਮਨਜੀਤ ਸਿੰਘ ਲੋਹਟਬੱਦੀ, ਅਮਰਜੀਤ ਸਿੰਘ ਸ਼ਹਿਬਾਜ਼ਪੁਰਾ, ਗੋਬਿੰਦਰ ਸਿੰਘ ਸਿੱਧੂ, ਬਲਜਿੰਦਰ ਪ੍ਰਭੂ, ਗੁਰਮੇਲ ਸਿੰਘ ਮੌੜ, ਜਸਵਿੰਦਰ ਸਿੰਘ ਨਿਹਾਲੂਵਾਲ, ਨੰਬਰਦਾਰ ਨਛੱਤਰ ਸਿੰਘ ਸਿੱਧੂ, ਕਰਮਜੀਤ ਸਿੰਘ ਬੀਹਲਾ, ਸੁਖਜੰਟ ਸਿੰਘ ਬਰਨਾਲਾ, ਬਲਦੇਵ ਸਿੰਘ ਗਾਗੇਵਾਲ, ਮਾ: ਜਗਰਾਜ ਸਿੰਘ ਭੱਠਲ, ਬਲਦੇਵ ਸਿੰਘ ਪੇਧਨੀ, ਸੁਰਿੰਦਰ ਸ਼ਰਮਾ ਰਾਏਸਰ, ਨਵਜੋਤ ਬਾਪਲਾ, ਜਸਵੀਰ ਸਿੰਘ ਪਤੰਗ, ਨੰਬਰਦਾਰ ਆਤਮਾ ਸਿੰਘ, ਗੁਰਮੀਤ ਸੁਖਪੁਰ, ਮਲਕੀਤ ਸਿੰਘ ਈਨਾ, ਰਾਜਿੰਦਰ ਸਿੰਘ ਵਜੀਦਕੇ, ਬਲਵੰਤ ਰਾਏ ਹਮੀਦੀ, ਅਮਿਤ ਮਿੱਤਰ, ਦਰਸ਼ਨ ਸਿੰਘ ਖਾਲਸਾ, ਐਡਵੋਕੇਟ ਚੇਤਨ ਸ਼ਰਮਾ, ਬਲਵੰਤ ਸਿੰਘ ਮਹਿਲ ਕਲਾਂ, ਧੰਨਾ ਮੱਲ ਗੋਇਲ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਪ੍ਰਧਾਨ ਜਸਵੀਰ ਸਿੰਘ ਵਜੀਦਕੇ, ਪ੍ਰਧਾਨ ਪਰਮਿੰਦਰ ਸਿੰਘ ਹਮੀਦੀ, ਪਿ੍ੰ: ਜਸਵਿੰਦਰ ਸਿੰਘ ਚਹਿਲ, ਰਾਜਵੀਰ ਸਿੰਘ ਮੰਡ, ਅਸ਼ੀਸ਼ ਕੁਮਾਰ ਬਰਨਾਲਾ, ਕਮਲਜੀਤ ਸੰਧੂ, ਬਘੇਲ ਸਸੰਘ ਧਾਲੀਵਾਲ, ਬਲਵੰਤ ਸਿੰਘ ਚੁਹਾਣਕੇ, ਪ੍ਰਦੀਪ ਸਿੰਘ ਲੋਹਗੜ੍ਹ, ਗੁਰਸੇਵਕ ਸਿੰਘ ਸਹੋਤਾ, ਲਕਸ਼ਦੀਪ ਗਿੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ | ਇਸ ਮੌਕੇ ਪਰਵਾਰ ਵੱਲੋਂ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਯਾਦ ‘ਚ ਵੱਖ-ਵੱਖ ਸੰਸਥਾਵਾਂ ਨੂੰ ਰਾਸ਼ੀ ਦਾਨ ਵਜੋਂ ਦਿੱਤੀ ਗਈ | ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਬੂਟੇ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਯਾਦ ‘ਚ ਵੰਡੇ ਗਏ | ਇਸ ਤੋਂ ਪਹਿਲਾਂ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ, ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਬੀਬੀ ਹਰਚੰਦ ਕੌਰ ਘਨੌਰੀ, ਭਾਜਪਾ ਦੇ ਕੌਮੀ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਆਦਿ ਵੱਲੋਂ ਵੀ ਪਰਵਾਰ ਨਾਲ ਦੁੱਝ ਸਾਂਝਾ ਕੀਤਾ ਗਿਆ |

Related Articles

LEAVE A REPLY

Please enter your comment!
Please enter your name here

Latest Articles