ਬਾਪੂ ਸੂਰਤ ਸਿੰਘ ਖਾਲਸਾ ਦਾ ਦੇਹਾਂਤ

0
139

ਲੁਧਿਆਣਾ : ਬਾਪੂ ਸੂਰਤ ਸਿੰਘ ਖਾਲਸਾ (91) ਦਾ ਅਮਰੀਕਾ ’ਚ ਦੇਹਾਂਤ ਹੋ ਗਿਆ। ਸਿੱਖ ਕਾਰਕੁਨ ਬਾਪੂ ਸੂਰਤ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 8 ਸਾਲ ਤੱਕ ਭੁੱਖ-ਹੜਤਾਲ ਕੀਤੀ ਸੀ। ਉਦੋਂ ਉਨ੍ਹਾ ਦੀ ਉਮਰ 82 ਸਾਲ ਸੀ। ਉਨ੍ਹਾ 16 ਜਨਵਰੀ 2015 ਨੂੰ ਭੁੱਖ-ਹੜਤਾਲ ਸ਼ੁਰੂ ਕੀਤੀ ਸੀ ਅਤੇ 14 ਜਨਵਰੀ 2023 ਨੂੰ ਤੋੜੀ। ਉਨ੍ਹਾ ਨੂੰ ਨੱਕ ਰਾਹੀਂ ਭੋਜਨ ਦਿੱਤਾ ਜਾਂਦਾ ਸੀ। ਉਨ੍ਹਾ ਭੁੱਖ-ਹੜਤਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਸਥਿਤ ਆਪਣੇ ਘਰ ਤੋਂ ਸ਼ੁਰੂ ਕੀਤੀ, ਪਰ ਬਹੁਤਾ ਸਮਾਂ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਬਿਤਾਇਆ।