ਬਿਧੂੜੀ ਨਹੀਂ ਟਲਦਾ

0
168

ਨਵੀਂ ਦਿੱਲੀ : ਭਾਜਪਾ ਆਗੂ ਰਮੇਸ਼ ਬਿਧੂੜੀ ਨੇ ਮੁੱਖ ਮੰਤਰੀ ਆਤਿਸ਼ੀ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈਦਿੱਲੀ ਕੀ ਜਨਤਾ ਨਰਕ ਭੋਗ ਰਹੀ ਹੈ ਗਲੀਓਂ ਮੇਂ…ਗਲੀਓਂ ਕੀ ਹਾਲਤ ਦੇਖੀਏ…ਕਭੀ ਆਤਿਸ਼ੀ ਨਹੀਂ ਗਈ ਮਿਲਨੇ ਲੋਗੋਂ ਸੇ। ਲੇਕਿਨ ਅਬ ਚੁਨਾਵ ਕੇ ਸਮਯ ਜੈਸੇ ਜੰਗਲ ਮੇਂ ਹਿਰਨੀ ਭਾਗਤੀ ਹੈ ਵੈਸੇ ਆਤਿਸ਼ੀ ਦਿੱਲੀ ਕੀ ਸੜਕੋਂ ਪਰ ਹਿਰਨੀ ਜੈਸੇ ਘੂਮ ਰਹੀ ਹੈ। ਬਿਧੂੜੀ 2014 ਤੋਂ 2024 ਤੱਕ ਦੱਖਣੀ ਦਿੱਲੀ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ ਤੇ ਹੁਣ ਅਸੈੈਂਬਲੀ ਚੋਣਾਂ ਵਿੱਚ ਭਾਜਪਾ ਨੇ ਉਨ੍ਹਾ ਨੂੰ ਕਾਲਕਾਜੀ ਹਲਕੇ ’ਚ ਆਤਿਸ਼ੀ ਦੇ ਖਿਲਾਫ ਉਤਾਰਿਆ ਹੈ। ਬਿਧੂੜੀ ਨੇ ਆਤਿਸ਼ੀ ਬਾਰੇ ਪਹਿਲੀ ਵਾਰ ਹੀ ਅਜਿਹਾ ਬਿਆਨ ਨਹੀਂ ਦਿੱਤਾ ਹੈ। ਉਨ੍ਹਾ 6 ਜਨਵਰੀ ਨੂੰ ਰੋਹਿਣੀ ’ਚ ਚੋਣ ਰੈਲੀ ਵਿੱਚ ਕਿਹਾ ਸੀਇਹ ਆਤਿਸ਼ੀ ਮਾਰਲੇਨਾ (ਆਤਿਸ਼ੀ ਪਹਿਲਾਂ ਇਹ ਸਰਨੇਮ ਵਰਤਦੀ ਸੀ) ਹੁਣ ਆਤਿਸ਼ੀ ਸਿੰਘ ਬਣ ਗਈ ਹੈ। ਕੇਜਰੀਵਾਲ ਨੇ ਕੁਰੱਪਟ ਕਾਂਗਰਸ ਨਾਲ ਨਾ ਜਾਣ ਲਈ ਆਪਣੇ ਬੱਚਿਆਂ ਦੀ ਸਹੁੰ ਖਾਧੀ, ਮਾਰਲੇਨਾ ਨੇ ਪਿਤਾ ਬਦਲ ਲਿਆ। ਪਹਿਲਾਂ ਉਹ ਮਾਰਲੇਨਾ ਸੀ ਤੇ ਹੁਣ ਸਿੰਘ ਬਣ ਗਈ ਹੈ। ਇਹ ਹੈ ਇਨ੍ਹਾਂ ਦਾ ਕਿਰਦਾਰ। ਪਿਛਲੇ ਦਿਨੀਂ ਹੀ ਬਿਧੂੜੀ ਨੇ ਕਿਹਾ ਸੀ ਕਿ ਭਾਜਪਾ ਜਿੱਤ ਗਈ ਤਾਂ ਦਿੱਲੀ ਦੀਆਂ ਸੜਕਾਂ ਪਿ੍ਰਅੰਕਾ ਗਾਂਧੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦੇਵਾਂਗੇ। ਭਾਜਪਾ ਹਾਈਕਮਾਨ ਉਨ੍ਹਾ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਉਨ੍ਹਾ ਨੂੰ ਨਿੱਜੀ ਹਮਲੇ ਕਰਨ ਤੋਂ ਵਰਜਦੀ ਹੈ ਪਰ ਉਹ ਟਲ ਨਹੀਂ ਰਹੇ।