ਹਾਦਸੇ ’ਚ ਜ਼ਖਮੀ ਕੋਠਾਗੁਰੂ ਦੇ ਪੰਜਵੇਂ ਕਿਸਾਨ ਦੀ ਮੌਤ

0
132

ਭਗਤਾ ਭਾਈਕਾ : ਚਾਰ ਜਨਵਰੀ ਨੂੰ ਟੋਹਾਣਾ ਵਿਖੇ ਮਹਾਂ ਕਿਸਾਨ ਪੰਚਾਇਤ ਵਿੱਚ ਸ਼ਾਮਲ ਹੋਣ ਜਾਂਦੇ ਸਮੇਂ ਬਰਨਾਲਾ ਵਿਖੇ ਵਾਪਰੇ ਬੱਸ ਹਾਦਸੇ ਦੌਰਾਨ ਜ਼ਖਮੀ ਹੋਏ ਪਿੰਡ ਕੋਠਾਗੁਰੂ ਦੇ ਬੀ ਕੇ ਯੂ ਏਕਤਾ ਉਗਰਾਹਾਂ ਦੇ ਸਰਗਰਮ ਨੌਜਵਾਨ ਕਿਸਾਨ ਕਰਮ ਸਿੰਘ ਟੇਲਰ ਦਾ ਇਲਾਜ ਦੌਰਾਨ ਡੀ ਐੱਮ ਸੀ ਹਸਪਤਾਲ ਲੁਧਿਆਣਾ ’ਚ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ 4 ਸਾਲ ਦਾ ਬੇਟਾ, 6 ਸਾਲ ਦੀ ਬੇਟੀ ਅਤੇ ਪਤਨੀ ਛੱਡ ਗਿਆ। ਹਾਦਸੇ ਵੇਲੇ ਇਸੇ ਪਿੰਡ ਦੀ ਬਲਵੀਰ ਕੌਰ ਪਤਨੀ ਬੰਤ ਸਿੰਘ, ਸਰਬਜੀਤ ਕੌਰ ਪਤਨੀ ਸੁੱਖਾ ਸਿੰਘ ਅਤੇ ਜਸਵੀਰ ਕੌਰ ਪਤਨੀ ਜੀਤ ਸਿੰਘ ਦੀ ਮੌਤ ਹੋ ਗਈ ਸੀ, ਜਦਕਿ 9 ਕਿਸਾਨ ਮਰਦ-ਔਰਤਾਂ ਨੂੰ ਏਮਜ਼ ਹਸਪਤਾਲ ਬਠਿੰਡਾ ਲਿਜਾਇਆ ਗਿਆ ਸੀ। ਇਨ੍ਹਾਂ ਵਿੱਚੋਂ ਯੂਨੀਅਨ ਦੇ ਸੀਨੀਅਰ ਆਗੂ ਬਸੰਤ ਸਿੰਘ ਕੋਠਾਗੁਰੂ ਦੀ 13 ਜਨਵਰੀ ਨੂੰ ਮੌਤ ਹੋ ਗਈ ਸੀ।
ਸੈਫ਼ ਦਾ ਹਮਲਾਵਰ ਫੜਿਆ?
ਰਾਏਪੁਰ : ਸੈਫ਼ ਅਲੀ ਖਾਨ ’ਤੇ ਹਮਲੇ ਦੇ ਸੰਬੰਧ ’ਚ ਸ਼ਨਿੱਚਰਵਾਰ ਬਾਅਦ ਦੁਪਹਿਰ ਕਰੀਬ 1.30 ਵਜੇ ਦੁਰਗ ਸਟੇਸਨ ’ਤੇ ਮੁੰਬਈ ਤੋਂ ਹਾਵੜਾ ਜਾ ਰਹੀ ਗਿਆਨੇਸ਼ਵਰੀ ਐਕਸਪ੍ਰੈਸ ਸੁਪਰ ਫਾਸਟ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ। ਉਹ ਡੋਂਗਰਗੜ੍ਹ, ਜ਼ਿਲ੍ਹਾ ਰਾਜਨੰਦਗਾਓਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।