ਡੇਰਾਬੱਸੀ : ਪੁਲਸ ਨੇ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਅਤੇ ਵਾਰਡ ਨੰਬਰ 9 ਤੋਂ ਕੌਂਸਲਰ ਆਸ਼ਾ ਰਾਣੀ ਦੇ ਪਤੀ ਤੇ ਕਾਂਗਰਸੀ ਆਗੂ ਭੁਪਿੰਦਰ ਸ਼ਰਮਾ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀ ਐੱਸ ਪੀ ਡੇਰਾਬੱਸੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਕਾਰਵਾਈ ਸੋਹਣ ਲਾਲ ਵਾਸੀ ਪਿੰਡ ਪਰਾਗਪੁਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਕੌਂਸਲ ’ਚ ਠੇਕੇਦਾਰ ਕੋਲ ਸਫਾਈ ਸੇਵਕ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਕੌਂਸਲ ਪ੍ਰਧਾਨ ਅਤੇ ਹੋਰਨਾਂ ਨੇ ਉਸ ਦੀ ਜਾਤ ਬਾਰੇ ਗਲਤ ਬੋਲਿਆ। ਪੁਲਸ ਨੇ ਮਾਮਲੇ ’ਚ ਰੈਡੀ, ਭੁਪਿੰਦਰ ਸ਼ਰਮਾ, ਭੁਪਿੰਦਰ ਸ਼ਰਮਾ ਦੇ ਬੇਟੇ ਸਣੇ ਸੱਤ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ।