ਹੁਸ਼ਿਆਰਪੁਰ : ਸ਼ੁੱਕਰਵਾਰ ਰਾਤ ਹੁਸ਼ਿਆਰਪੁਰ-ਜਲੰਧਰ ਰੇਲਵੇ ਲਾਈਨ ’ਤੇ ਮੰਡਿਆਲਾ ਫਾਟਕ ਵਿਚ ਰਸੋਈ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਤੇ ਡੀ ਐੱਮ ਯੂ ਦੀ ਟੱਕਰ ਹੋ ਗਈ। ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਤਕਰੀਬਨ 3 ਘੰਟੇ ਹੁਸ਼ਿਆਰਪੁਰ-ਜਲੰਧਰ ਵਾਲਾ ਰੇਲਵੇ ਟਰੈਕ ਬੰਦ ਰਿਹਾ। ਰੇਲਵੇ ਦੇ ਗੇਟਮੈਨ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।