ਮਹਾਂਕੁੰਭ ’ਚ ਸਿਲੰਡਰ ਫਟਣ ਨਾਲ 18 ਟੈਂਟ ਸੜੇ

0
106

ਪ੍ਰਯਾਗਰਾਜ : ਇਥੇ ਚੱਲ ਰਹੇ ਮਹਾਕੁੰਭ ਮੇਲੇ ਦੌਰਾਨ ਐਤਵਾਰ ਸਿਲੰਡਰਾਂ ਵਿੱਚ ਹੋਏ ਧਮਾਕੇ ਕਰਕੇ 18 ਟੈਂਟਾਂ ਨੂੰ ਅੱਗ ਲੱਗ ਗਈ। ਅਖਾੜਾ ਪੁਲਸ ਥਾਣੇ ਦੇ ਇੰਚਾਰਜ ਭਾਸਕਰ ਮਿਸ਼ਰਾ ਨੇ ਕਿਹਾਮਹਾਕੁੰਭ ਮੇਲੇ ਦੇ ਸੈਕਟਰ 19 ਵਿੱਚ ਦੋ ਸਿਲੰਡਰਾਂ ’ਚ ਧਮਾਕਿਆਂ ਨਾਲ ਅੱਗ ਲੱਗੀ। ਪ੍ਰਯਾਗਰਾਜ ਦੇ ਡੀ ਸੀ ਨੇ ਕਿਹਾ ਕਿ ਅੱਗ ਸ਼ਾਮੀਂ ਸਾਢੇ ਚਾਰ ਵਜੇ ਗੀਤਾ ਪ੍ਰੈਸ ਦੇ ਟੈਂਟ ਵਿੱਚ ਲੱਗੀ। ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਤੇ ਸਥਿਤੀ ਕੰਟਰੋਲ ਵਿੱਚ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਘਟਨਾਸਥਾਨ ਦਾ ਦੌਰਾ ਕੀਤਾ ਅਤੇ ਅੱਗ ਬੁਝਾਉਣ ਵਾਲਿਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਵੀ ਯੋਗੀ ਨੂੰ ਫੋਨ ਕਰਕੇ ਹਾਲ ਜਾਣਿਆ। ਮਹਾਕੁੰਭ-2025 ਦੇ ਅਧਿਕਾਰਤ ਐਕਸ ਹੈਂਡਲ ਤੋਂ ਜਾਰੀ ਪੋਸਟ ਵਿੱਚ ਕਿਹਾ ਗਿਆਬਹੁਤ ਦੁਖਦਾਈ! ਮਹਾਕੁੰਭ ਵਿਚ ਅੱਗ ਲੱਗਣ ਦੀ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਪ੍ਰਸ਼ਾਸਨ ਵੱਲੋਂ ਫੌਰੀ ਰਾਹਤ ਤੇ ਬਚਾਅ ਕਾਰਜ ਯਕੀਨੀ ਬਣਾਏ ਗਏ ਹਨ। ਅਸੀਂ ਹਰ ਕਿਸੇ ਦੀ ਸੁਰੱਖਿਆ ਲਈ ਮਾਂ ਗੰਗਾ ਅੱਗੇ ਪ੍ਰਾਰਥਨਾ ਕਰਦੇ ਹਾਂ।