ਸ਼ੇਅਰ ਬਾਜ਼ਾਰ ਨੂੰ ਗਸ਼ੀ

0
85

ਮੁੰਬਈ : ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਦੇ ਹੀ ਗੁਆਂਢੀ ਮੁਲਕਾਂ ਨੂੰ ਵਧ ਟੈਕਸ ਲਾਉਣ ਦੇ ਕੀਤੇ ਐਲਾਨ ਮਗਰੋਂ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਮੰਗਲਵਾਰ 1235.08 ਨੁਕਤਿਆਂ ਦੇ ਨੁਕਸਾਨ ਨਾਲ ਸੱਤ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜ ਗਿਆ। ਸੈਂਸੈਕਸ ਦਿਨ ਦੇ ਕਾਰੋਬਾਰ ਦੌਰਾਨ ਇਕ ਵਾਰ 1431.57 ਨੁਕਤਿਆਂ ਦੇ ਨੁਕਸਾਨ ਨਾਲ 75,641.87 ਦੇ ਪੱਧਰ ਨੂੰ ਵੀ ਪੁੱਜਾ, ਪਰ ਫਿਰ 1.60 ਫੀਸਦ ਦੇ ਨੁਕਸਾਨ ਨਾਲ 75,838.36 ਉੱਤੇ ਬੰਦ ਹੋਇਆ। ਆਈ ਸੀ ਆਈ ਸੀ ਆਈ ਬੈਂਕ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੂੰ ਵੱਡੀ ਮਾਰ ਪਈ। ਉਧਰ ਨਿਫਟੀ 367.9 ਨੁਕਤੇ ਡਿੱਗ ਕੇ 22,976.85 ਦੇ ਪੱਧਰ ’ਤੇ ਬੰਦ ਹੋਇਆ।
20 ਨਕਸਲੀ ਮਾਰੇ
ਗਰੀਆਬੰਦ : ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਵੱਡੇ ਆਪ੍ਰੇਸ਼ਨ ’ਚ 20 ਨਕਸਲੀ ਮਾਰ ਦਿੱਤੇ ਸਨ ਤੇ ਮੁਕਾਬਲਾ ਜਾਰੀ ਸੀ। ਮਾਰੇ ਜਾਣ ਵਾਲਿਆਂ ’ਚ ਆਂਧਰਾ ਦਾ ਇੱਕ ਕਰੋੜ ਦੇ ਇਨਾਮ ਵਾਲਾ ਪ੍ਰਤਾਪ ਰੈੱਡੀ ਰਾਮਚੰਦਰ ਰੈੱਡੀ ਉਰਫ ਚਲਪਤੀ (62) ਵੀ ਹੈ। ਛੱਤੀਸਗੜ੍ਹ-ਓਡੀਸ਼ਾ ਸਰਹੱਦ ਦੇ ਨਾਲ ਮੈਨਪੁਰ ਥਾਣਾ ਖੇਤਰ ਦੇ ਅਧੀਨ ਜੰਗਲ ’ਚ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਸਵੇਰੇ ਗੋਲੀਬਾਰੀ ਹੋਈ। ਆਪ੍ਰੇਸ਼ਨ ’ਚ ਸੀ ਆਰ ਪੀ ਐੱਫ, ਛੱਤੀਸਗੜ੍ਹ ਤੋਂ ਕੋਬਰਾ ਅਤੇ ਓਡੀਸ਼ਾ ਤੋਂ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਜਵਾਨਾਂ ਦੀ ਸਾਂਝੀ ਟੀਮ ਸ਼ਾਮਲ ਸੀ। ਓਡੀਸ਼ਾ ਦੇ ਨੁਪਾੜਾ ਜ਼ਿਲ੍ਹੇ ਦੀ ਸਰਹੱਦ ਤੋਂ ਸਿਰਫ 5 ਕਿਲੋਮੀਟਰ ਦੂਰ ਛੱਤੀਸਗੜ੍ਹ ਦੇ ਕੁਲਰੀਘਾਟ ਰਿਜ਼ਰਵ ਜੰਗਲ ’ਚ ਮਾਓਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਸੂਚਨਾ ਦੇ ਆਧਾਰ ’ਤੇ 19 ਜਨਵਰੀ ਦੀ ਰਾਤ ਨੂੰ ਆਪ੍ਰੇਸ਼ਨ ਚਲਾਇਆ ਗਿਆ ਸੀ।
ਸੈਫ਼ ਨੂੰ ਹਸਪਤਾਲ ਤੋਂ ਛੁੱਟੀ
ਮੁੰਬਈ : ਸੈਫ਼ ਅਲੀ ਖਾਨ ਨੂੰ ਮੰਗਲਵਾਰ ਪੰਜ ਦਿਨਾਂ ਮਗਰੋਂ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲ ਗਈ। ਉਹ 16 ਜਨਵਰੀ ਨੂੰ ਬਾਂਦਰਾ ਵਿਚਲੇ ਆਪਣੇ ਅਪਾਰਟਮੈਂਟ ਵਿੱਚ ਇੱਕ ਸ਼ਖਸ ਵੱਲੋਂ ਚਾਕੂ ਨਾਲ ਕੀਤੇ ਹਮਲੇ ’ਚ ਜ਼ਖਮੀ ਹੋ ਗਿਆ ਸੀ।