‘ਪੰਜਾਬ 95’ ਦੀ ਰਿਲੀਜ਼ ਟਲੀ

0
71

ਨਵੀਂ ਦਿੱਲੀ : ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਲਈ ਦਰਸ਼ਕਾਂ ਨੂੰ ਅਜੇ ਹੋਰ ਉਡੀਕ ਕਰਨੀ ਹੋਵੇਗੀ, ਕਿਉਕਿ ਇਹ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ। ਫਿਲਮ ਮਨੁੱਖੀ ਹੱਕਾਂ ਬਾਰੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਤ ਹੈ। ਦੋਸਾਂਝ ਨੇ ਕਿਹਾ ਹੈਸਾਨੂੰ ਅਫਸੋਸ ਹੈ ਤੇ ਇਹ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੇ ਵੱਸੋਂ ਬਾਹਰੇ ਹਾਲਾਤ ਕਰਕੇ ਫਿਲਮ ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ।