ਸਮਰ ਬਦਰੂ ਨਹੀਂ ਰਹੇ

0
312

ਕੋਲਕਾਤਾ : 1956 ਦੀ ਮੈਲਬਰਨ ਉਲੰਪਿਕ ਵਿਚ ਭਾਰਤੀ ਫੁੱਟਬਾਲ ਟੀਮ ਦੀ ਅਗਵਾਈ ਕਰਨ ਵਾਲੇ ਸਾਬਕਾ ਕਪਤਾਨ ਸਮਰ ‘ਬਦਰੂ’ ਬੈਨਰਜੀ (92) ਦਾ ਲੰਮੀ ਬਿਮਾਰੀ ਤੋਂ ਬਾਅਦ ਸ਼ਨੀਵਾਰ ਤੜਕੇ ਦੇਹਾਂਤ ਹੋ ਗਿਆ। ਮੈਲਬਰਨ ’ਚ ਭਾਰਤੀ ਟੀਮ ਇਤਿਹਾਸਕ ਚੌਥੇ ਸਥਾਨ ’ਤੇ ਰਹੀ ਸੀ। ਬੈਨਰਜੀ ਦੇ ਪਰਵਾਰ ਵਿਚ ਉਨ੍ਹਾ ਦੀ ਨੂੰਹ ਹੈ। ‘ਬਦਰੂ ਦਾ’ ਦੇ ਨਾਂਅ ਨਾਲ ਜਾਣੇ ਜਾਂਦੇ ਬੈਨਰਜੀ ਕਈ ਬਿਮਾਰੀਆਂ ਤੋਂ ਪੀੜਤ ਸਨ। ਕੋਵਿਡ-19 ਪਾਜ਼ੀਟਿਵ ਹੋਣ ਤੋਂ ਬਾਅਦ ਉਨ੍ਹਾ ਨੂੰ 27 ਜੁਲਾਈ ਨੂੰ ਐੱਮ ਆਰ ਬੰਗੜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਭਾਰਤੀ ਫੁੱਟਬਾਲ ਟੀਮ ਨੇ ਹੁਣ ਤੱਕ ਤਿੰਨ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਹੈ ਅਤੇ ਬੈਨਰਜੀ ਦੀ ਅਗਵਾਈ ਵਾਲੀ 1956 ਦੀ ਟੀਮ ਨੇ ਇਨ੍ਹਾਂ ਖੇਡਾਂ ’ਚ ਸਰਵੋਤਮ ਪ੍ਰਦਰਸ਼ਨ ਕੀਤਾ ਸੀ। ਭਾਰਤੀ ਟੀਮ ਇਸ ’ਚ ਬੁਲਗਾਰੀਆ ਤੋਂ 0-3 ਨਾਲ ਹਾਰ ਕੇ ਕਾਂਸੀ ਦੇ ਤਮਗੇ ਦੇ ਪਲੇਅ ਆਫ ਵਿਚ ਚੌਥੇ ਸਥਾਨ ’ਤੇ ਰਹੀ ਸੀ। ਇਸ ਦੌਰ ਨੂੰ ਭਾਰਤੀ ਫੁੱਟਬਾਲ ਦਾ ‘ਸੁਨਹਿਰੀ ਯੁੱਗ’ ਮੰਨਿਆ ਜਾਂਦਾ ਹੈ।

LEAVE A REPLY

Please enter your comment!
Please enter your name here