ਅੰਤਿਮ ਆਈ ਫਸਟ!

0
355

ਨਵੀਂ ਦਿੱਲੀ : ਹਰਿਆਣਾ ਦੀ ਅੰਤਿਮ ਪੰਘਲ ਨੇ ਸ਼ੁੱਕਰਵਾਰ ਬੁਲਗਾਰੀਆ ਦੇ ਸੋਫੀਆ ਵਿਚ 53 ਕਿੱਲੋ ਭਾਰ ਵਰਗ ’ਚ ਕਜ਼ਾਕਿਸਤਾਨ ਦੀ ਐਤਲਿਨ ਸ਼ਗਾਯੇਵਾ ਨੂੰ 8-0 ਨਾਲ ਹਰਾ ਕੇ ਅੰਡਰ-20 ਵਰਲਡ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤ ਲਿਆ। ਚੈਂਪੀਅਨਸ਼ਿਪ ਦੇ 34 ਸਾਲਾ ਇਤਿਹਾਸ ਵਿਚ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੀ ਪੰਘਲ ਪਹਿਲੀ ਕੁੜੀ ਹੈ। ਫਾਈਨਲ ਵਿਚ ਪੁੱਜਣ ਤੋਂ ਪਹਿਲਾਂ ਉਸ ਨੇ ਯੂਰਪੀ ਚੈਂਪੀਅਨ ਓਲੀਵੀਆ ਐਂਡ੍ਰੀਜ਼ ਨੂੰ 11-0 ਨਾਲ ਹਰਾਇਆ ਸੀ। ਹਿਸਾਰ ਦੇ ਭਗਾਨਾ ਪਿੰਡ ਦੀ ਪੰਘਲ ਚਾਰ ਭੈਣਾਂ ਵਿਚੋਂ ਸਭ ਤੋਂ ਛੋਟੀ (17) ਹੈ। ਸਭ ਤੋਂ ਵੱਡੀ ਭੈਣ ਸਰਿਤਾ ਕਬੱਡੀ ਦੀ ਕੌਮੀ ਪੱਧਰ ਦੀ ਖਿਡਾਰਨ ਹੈ। ਰਾਮਨਿਵਾਸ ਪੰਘਲ ਤੇ �ਿਸ਼ਨਾ ਕੁਮਾਰੀ ਤਿੰਨ ਧੀਆਂ ਤੋਂ ਬਾਅਦ ਪੁੱਤਰ ਚਾਹੁੰਦੇ ਸਨ, ਪਰ ਚੌਥੀ ਔਲਾਦ ਵੀ ਕੁੜੀ ਹੋਈ। ਇਸ ਤੋਂ ਬਾਅਦ ਉਨ੍ਹਾਂ ਹੋਰ ਬੱਚੇ ਦੀ ਖਾਹਿਸ਼ ਛੱਡ ਕੇ ਚੌਥੀ ਕੁੜੀ ਦਾ ਨਾਂਅ ਅੰਤਿਮ ਰੱਖਿਆ। ਰਾਮਨਿਵਾਸ ਨੇ ਚੌਹਾਂ ਕੁੜੀਆਂ ਦਾ ਪੂਰਾ ਖਿਆਲ ਰੱਖਿਆ ਤੇ ਉਨ੍ਹਾਂ ਨੂੰ ਚੰਗੀਆਂ ਖਿਡਾਰਨਾਂ ਬਣਾਉਣ ਲਈ ਪਿੰਡ ਵੀ ਛੱਡ ਦਿੱਤਾ।

LEAVE A REPLY

Please enter your comment!
Please enter your name here