ਸੰਗਰੂਰ : ਰੌਸ਼ਨਵਾਲਾ ਪਿੰਡ ਦਾ ਕਿਸਾਨ ਸੁਖਵਿੰਦਰ ਸਿੰਘ ਸੁੱਖੀ ਦਿੱਲੀ-ਅੰਮਿ੍ਰਤਸਰ-ਕਟੜਾ ਐਕਸਪ੍ਰੈਸਵੇਅ ਦੇ ਰਾਹ ਵਿਚ ਆਉਣ ਕਾਰਨ ਆਪਣਾ ਡੇਢ ਕਰੋੜ ਦਾ ਦੋ ਮੰਜ਼ਲਾ ਸੁਪਨਈ ਘਰ ਰੇਲ ਲਾਈਨ ਤੋਂ 500 ਫੁੱਟ ਦੂਰ ਖਿਸਕਾ ਰਿਹਾ ਹੈ।
ਪੰਜਾਬ ਸਰਕਾਰ ਨੇ ਉਸ ਨੂੰ ਘਰ ਢਾਹੁਣ ਲਈ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਸੀ, ਪਰ ਉਸ ਨੇ ਢਾਹੁਣ ਦੀ ਥਾਂ ਘਰ ਨੂੰ ਪਾਸੇ ਲਿਜਾਣ ਦਾ ਫੈਸਲਾ ਕੀਤਾ। ਢਾਈ ਸੌ ਮੀਟਰ ਖਿਸਕਾਅ ਚੁੱਕਾ ਹੈ।





