ਇਮਰਾਨ ਨੂੰ ਗਿ੍ਰਫਤਾਰ ਕਰਨ ਦੀ ਤਿਆਰੀ

0
336

ਇਲਾਮਾਬਾਦ : ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ ਆਈ ਏ) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਣ ਅਤੇ ਪਾਬੰਦੀਸ਼ੁਦਾ ਫੰਡਿੰਗ ਮਾਮਲੇ ’ਚ ਨੋਟਿਸਾਂ ਦਾ ਜਵਾਬ ਨਾ ਦੇਣ ’ਤੇ ਉਨ੍ਹਾ ਨੂੰ ਗਿ੍ਰਫਤਾਰ ਕਰਨ ਦਾ ਫੈਸਲਾ ਕੀਤਾ ਹੈ। ਏਜੰਸੀ ਨੂੰ ਪਾਰਟੀ ਫੰਡਾਂ ਅਤੇ ਖਾਤਿਆਂ ਦੇ ਵੇਰਵੇ ਪ੍ਰਾਪਤ ਕਰਨ ਲਈ ਖਾਨ ਨੂੰ ਗਿ੍ਰਫਤਾਰ ਕਰਨ ਲਈ ਅਦਾਲਤ ਤੋਂ ਇਜਾਜ਼ਤ ਲੈਣੀ ਪਏਗੀ। ਸੂਤਰਾਂ ਨੇ ਕਿਹਾਇਮਰਾਨ ਨੂੰ ਗਿ੍ਰਫਤਾਰ ਕਰਨ ਦਾ ਅੰਤਮ ਫੈਸਲਾ ਤਿੰਨ ਨੋਟਿਸ ਜਾਰੀ ਕਰਨ ਤੋਂ ਬਾਅਦ ਲਿਆ ਜਾ ਸਕਦਾ ਹੈ। ਐੱਫ ਆਈ ਏ ਨੇ ਸ਼ੁੱਕਰਵਾਰ ਨੂੰ ਖਾਨ ਨੂੰ ਦੂਜਾ ਨੋਟਿਸ ਜਾਰੀ ਕੀਤਾ। ਸਾਬਕਾ ਪ੍ਰਧਾਨ ਮੰਤਰੀ ਨੂੰ 10 ਅਗਸਤ ਨੂੰ ਪਹਿਲਾ ਨੋਟਿਸ ਮਿਲਿਆ ਸੀ, ਪਰ ਉਨ੍ਹਾ ਪਾਰਟੀ ਫੰਡਾਂ ਅਤੇ ਖਾਤਿਆਂ ਦੇ ਵੇਰਵੇ ਦੇਣ ਲਈ ਐੱਫ ਆਈ ਏ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

LEAVE A REPLY

Please enter your comment!
Please enter your name here