ਸਾਬਕਾ ਐਡਵੋਕੇਟ ਜਨਰਲ ਮੱਤੇਵਾਲ ਦਾ ਦੇਹਾਂਤ

0
80

ਚੰਡੀਗੜ੍ਹ : ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ (74) ਦਾ ਵੀਰਵਾਰ ਰਾਤ ਇੱਥੇ ਦੇਹਾਂਤ ਹੋ ਗਿਆ ਹੈ। ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀ ਰਹੇ। ਉਹ 1990 ਤੇ 1991 ਤੋਂ ਇਲਾਵਾ 1998-2002 ਤੇ 2007-11 ’ਚ ਐਡਵੋਕੇਟ ਜਨਰਲ ਰਹੇ। ਉਹ ਪਿੱਛੇ ਬੇਟਾ ਪਵਿਤ ਸਿੰਘ ਮੱਤੇਵਾਲ ਤੇ ਬੇਟੀ ਪੁਨੀਤ ਕੌਰ ਸੇਖੋਂ ਛੱਡ ਗਏ ਹਨ। ਇਹ ਦੋਨੋਂ ਵਕੀਲ ਹਨ। ਮੱਤੇਵਾਲ ਨੂੰ ਇੱਕ ਦਹਾਕਾ ਪਹਿਲਾਂ ਹਾਰਟ ਅਟੈਕ ਤੇ ਬ੍ਰੇਨ ਹੈਮਰੇਜ ਹੋਇਆ ਸੀ ਤੇ ਉਹ ਪੂਰੀ ਤਰ੍ਹਾਂ ਤਾਬੇ ਨਹੀਂ ਆਏ। ਉਨ੍ਹਾ ਦਾ ਅੰਤਮ ਸੰਸਕਾਰ ਸ਼ੁੱਕਰਵਾਰ ਕਰ ਦਿੱਤਾ ਗਿਆ। ਸੀਨੀਅਰ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਉਨ੍ਹਾ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ।