ਪਟਿਆਲਾ : ਮਹਾਕੁੰਭ ਵਿੱਚ ਪੰਜਾਬ ਤੋਂ ਵੀ ਵੱਡੀ ਗਿਣਤੀ ’ਚ ਸ਼ਰਧਾਲੂ ਇਸ਼ਨਾਨ ਲਈ ਗਏ ਹਨ। ਮੰਡੀ ਗੋਬਿੰਦਗੜ੍ਹ ਦੇ ਨਿਸ਼ਚਿੰਤ ਕੁਮਾਰ ਨੇ ਕਿਹਾਮੈਂ ਸਵੇਰੇ 7 ਵਜੇ ਤੋਂ ਆਪਣੇ ਪਿਤਾ ਅਤੇ ਮਾਤਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਹੁਣ ਤੱਕ ਸੰਪਰਕ ਨਹੀਂ ਹੋ ਸਕਿਆ। ਲੁਧਿਆਣਾ ਵਾਸੀ ਮਨੋਜ ਸੂਦ ਨੇ ਕਿਹਾਅਸੀਂ ਖੁਸ਼ਕਿਸਮਤ ਹਾਂ ਕਿ ਘਟਨਾ ਤੋਂ ਕੁੱਝ ਸਮਾਂ ਪਹਿਲਾਂ ਉਥੋਂ ਰਵਾਨਾ ਹੋ ਗਏ ਅਤੇ ਸੁਰੱਖਿਅਤ ਘਰ ਵਾਪਸ ਪੁੱਜ ਗਏ।