ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਆਮ ਆਦਮੀ ਪਾਰਟੀ (ਆਪ) ’ਤੇ ਤਿੱਖਾ ਹਮਲਾ ਕਰਦਿਆਂ ਉਸ ਦੇ ਹਰਿਆਣਾ ਸਰਕਾਰ ਵਲੋਂ ਯਮੁਨਾ ਨਦੀ ਨੂੰ ਜ਼ਹਿਰੀਲਾ ਕਰਨ ਦੇ ਦਾਅਵੇ ਨੂੰ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਉਹ ਖੁਦ ਯਮੁਨਾ ਦਾ ਪਾਣੀ ਪੀਂਦੇ ਹਨ। ਦਿੱਲੀ ਦੇ ਕਰਤਾਰ ਨਗਰ ਵਿੱਚ ਇੱਕ ਰੈਲੀ ’ਚ ਮੋਦੀ ਨੇ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ‘ਆਪ’ ਉੱਤੇ ਕਈ ਸ਼ਬਦੀ ਹਮਲੇ ਕੀਤੇ। ਉਨ੍ਹਾ ਪੁੱਛਿਆਕੀ ਹਰਿਆਣਾ ਦੇ ਲੋਕ ਦਿੱਲੀ ਤੋਂ ਵੱਖਰੇ ਹਨ? ਕੀ ਉਨ੍ਹਾਂ ਦੇ ਪਰਵਾਰ ਅਤੇ ਰਿਸ਼ਤੇਦਾਰ ਇੱਥੇ ਨਹੀਂ ਰਹਿੰਦੇ? ਕੀ ਉਹ ਜ਼ਹਿਰ ਦੇ ਸਕਦੇ ਹਨ?
ਇਸ ਦਾਅਵੇ ’ਤੇ ਤਨਜ਼ ਕਸਦਿਆਂ ਮੋਦੀ ਨੇ ਕਿਹਾਇਹ ਪ੍ਰਧਾਨ ਮੰਤਰੀ ਵੀ ਉਹੀ ਪਾਣੀ ਪੀਂਦਾ ਹੈ। ਵਿਦੇਸ਼ੀ ਡਿਪਲੋਮੈਟ, ਰਾਜਦੂਤ, ਇੱਥੋਂ ਤੱਕ ਕਿ ਦਿੱਲੀ ਦੇ ਗਰੀਬ ਵੀ ਇਹੀ ਪਾਣੀ ਪੀਂਦੇ ਹਨ। ਕੀ ‘ਆਪ’ ਨੂੰ ਲੱਗਦਾ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਮੋਦੀ ਮਾਰਨ ਲਈ ਜ਼ਹਿਰੀਲਾ ਕਰੇਗੀ? ਇਹ ਕਿਹੋ ਜਿਹਾ ਬੇਤੁਕਾ ਦਾਅਵਾ ਹੈ? ਅਜਿਹੇ ਗੁਨਾਹਾਂ ਨੂੰ ਨਾ ਤਾਂ ਦਿੱਲੀ ਮਾਫ਼ ਕਰਦੀ ਹੈ ਅਤੇ ਨਾ ਹੀ ਦੇਸ਼।