ਮੰਡੀ ’ਚ ਇੱਕ ਹੀ ਪਰਵਾਰ ਦੇ 8 ਲੋਕਾਂ ਦੀ ਮੌਤ

0
325

ਮਾਂ ਦੇ ਸੀਨੇ ਨਾਲ ਲਿਪਟੀਆਂ ਮਿਲੀਆਂ ਬੱਚਿਆਂ ਦੀਆਂ ਲਾਸ਼ਾਂ
ਸ਼ਿਮਲਾ : ਹਿਮਾਚਲ ’ਚ ਮੀਂਹ ਕਾਰਨ ਆਏ ਹੜ੍ਹ ਨਾਲ ਮੰਡੀ ਜ਼ਿਲ੍ਹੇ ਦੇ ਕਾਸ਼ਨ ਇਲਾਕੇ ’ਚ ਇੱਕ ਹੀ ਪਰਵਾਰ ਦੇ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਸਾਰੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਜਿਸ ਘਰ ’ਚ 8 ਲੋਕਾਂ ਦੀ ਮੌਤ ਹੋਈ, ਪੁਲਸ ਨੇ ਜਦ ਲਾਸ਼ਾਂ ਕੱਢਣ ਲਈ ਘਰ ਤੋੜਿਆ ਤਾਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਬੈੱਡ ’ਤੇ ਮਿ੍ਰਤਕ ਪਈ ਮਾਂ ਦੀ ਛਾਤੀ ਨਾਲ ਬੱਚੇ ਲੱਗੇ ਹੋਏ ਸਨ। ਇਹ ਦਿ੍ਰਸ਼ ਦੇਖ ਕੇ ਹਰ ਕਿਸੇ ਦੇ ਅੱਥਰੂ ਵਹਿ ਗਏ। ਪੁਲਸ ਨੇ ਲੋਕਾਂ ਨੂੰ ਉਥੇ ਜਾਣ ਤੋਂ ਰੋਕ ਦਿੱਤਾ।
ਮੰਡੀ ਦੇ ਡੀ ਸੀ ਅਰਿੰਦਮ ਚੌਧਰੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਕਈ ਸਥਾਨਾਂ ’ਤੇ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾ ਦੱਸਿਆ ਕਿ ਕਾਸ਼ਨ ਇਲਾਕੇ ’ਚ ਜਦ ਪਰਵਾਰ ’ਤੇ ਕਹਿਰ ਟੁੱਟਿਆ ਤਾਂ ਚਾਰੇ ਪਾਸੇ ਲੈਂਡਸਲਾਈਡ ਹੋਣ ਕਾਰਨ ਰੈਸਕਿਊ ਟੀਮ ਸਮੇਂ ’ਤੇ ਨਹੀਂ ਪਹੁੰਚ ਸਕੀ। ਪਿੰਡ ਵਾਲਿਆਂ ਨੇ ਪਰਵਾਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਈ ਵੀ ਉਨ੍ਹਾਂ ਨੂੰ ਬਚਾ ਨਹੀਂ ਸਕਿਆ। ਘਟਨਾ ਸ਼ੁੱਕਰਵਾਰ ਰਾਤ 2 ਵਜੇ ਦੀ ਹੈ। ਘਰ ’ਚ ਉਸ ਸਮੇਂ ਪ੍ਰਧਾਨ ਖੇਮ ਸਿੰਘ, ਪਤਨੀ, ਬੱਚੇ, ਉਨ੍ਹਾਂ ਦੀ ਭਾਬੀ, ਭਰਾ ਦੇ ਦੋ ਬੱਚੇ ਅਤੇ ਉਨ੍ਹਾ ਦੇ ਸਹੁਰਾ ਮੌਜੂਦ ਸਨ।

LEAVE A REPLY

Please enter your comment!
Please enter your name here