ਆਨੰਦ ਸ਼ਰਮਾ ਵੱਲੋਂ ‘ਹਿਮਾਚਲ ਸਟੀਅਰਿੰਗ ਕਮੇਟੀ’ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ

0
344

ਸ਼ਿਮਲਾ : ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਸੰਚਾਲਨ ਕਮੇਟੀ (ਸਟੀਅਰਿੰਗ ਕਮੇਟੀ) ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜੀ-23 ਨੇਤਾਵਾਂ ’ਚ ਸ਼ਾਮਲ ਰਹੇ ਆਨੰਦ ਸ਼ਰਮਾ ਸਟੀਅਰਿੰਗ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਸਨ। ਪੈਨਲ ’ਚ ਉਨ੍ਹਾ ਦਾ ਨਾਂਅ ਆਉਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ। ਆਨੰਦ ਸ਼ਰਮਾ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਦੇ ਕਰੀਬੀ ਰਹੇ ਹਨ। ਇਸ ਸਾਲ ਹਿਮਾਚਲ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਅਜਿਹੇ ’ਚ ਆਨੰਦ ਸ਼ਰਮਾ ਦੇ ਅਸਤੀਫੇ ਨੇ ਪਾਰਟੀ ਨੇਤਾਵਾਂ ਨੂੰ ਹੈਰਾਨ ਕਰ ਦਿੱਤਾ ਹੈ।

LEAVE A REPLY

Please enter your comment!
Please enter your name here