ਮੀਠ ਬੋਲੀ ਬੋਲ ਕੇ ਲੂਟੇ ਚੌਕੀਦਾਰਵਾ : ਨੇਹਾ

0
468

ਨਵੀਂ ਦਿੱਲੀ : ‘ਬਿਹਾਰ ਮੇਂ ਕਾ ਬਾ’ ਗੀਤ ਨਾਲ ਪ੍ਰਸੰਸਾ ਖੱਟਣ ਵਾਲੀ ਲੋਕ ਗਾਇਕਾ ਨੇਹਾ ਸਿੰਘ ਰਾਠੌੜ ਨੇ ਹੁਣ ਆਪਣੇ ਨਵੇਂ ਗੀਤ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ’ਤੇ ਨਿਸ਼ਾਨਾ ਲਾਇਆ ਹੈ। ਮੋਦੀ ਸਰਕਾਰ ’ਤੇ ਤਨਜ਼ ਕੱਸਦੇ ਹੋਏ ਨੇਹਾ ਦੇ ਇਸ ਗੀਤ ਦੇ ਬੋਲ ਹਨ, ‘ਮੀਠ ਬੋਲੀ ਬੋਲ ਕੇ ਲੂਟੇ ਚੌਕੀਦਾਰਵਾ, ਕਹਿਲੇ ਕੇ ਹਿੰਦੂ-ਮੁਸਲਮਾਂ ਹੈ ਭਾਈ, ਅਬ ਹਿੰਦੂ-ਮੁਸਲਮਾਂ ਕਰੇ ਲੇ ਗਦਰਵਾ…।’ਸੋਸ਼ਲ ਮੀਡੀਆ ’ਤੇ ਨੇਹਾ ਦਾ ਇਹ ਨਵਾਂ ਗੀਤ ਖੂਬ ਵਾਇਰਲ ਹੋ ਰਿਹਾ ਹੈ। ਨੇਹਾ ਨੇ ਇਸ ਨੂੰ ਆਪਣੇ ਯੂ ਟਿਊਬ ਅਤੇ ਟਵਿੱਟਰ ਅਕਾਊਂਟ ’ਤੇ ਵੀ ਸ਼ੇਅਰ ਕੀਤਾ ਹੈ। ਕੁਝ ਲੋਕਾਂ ਵੱਲੋਂ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ ਤਾਂ ਕੁਝ ਨੇ ਨੇਹਾ ’ਤੇ ਹੀ ਨਿਸ਼ਾਨਾ ਲਾਇਆ ਹੈ। ਨੇਹਾ ਦੇ ਯੂ ਟਿਊਬ ਚੈਨਲ ’ਤੇ ਇੱਕ ਯੂਜਰ ਨੇ ਉਸ ਦੇ ਗੀਤ ’ਤੇ ਕੁਮੈਂਟ ਕੀਤਾ, ‘ਨੇਹਾ ਜੀ, ਸਾਨੂੰ ਡਰ ਲੱਗ ਰਿਹਾ ਹੈ ਕਿ ਕਿਤੇ ਸੀ ਬੀ ਆਈ, ਈ ਡੀ ਤੁਹਾਡੇ ਘਰ ਵੀ ਨਾ ਪਹੰੁਚ ਜਾਵੇ।’

LEAVE A REPLY

Please enter your comment!
Please enter your name here