ਗੁਰੂ ਰਵਿਦਾਸ ਪ੍ਰਕਾਸ਼ ਪੁਰਬ ’ਤੇ ਜਲੰਧਰ ਤੋਂ ਵਾਰਾਨਸੀ ਲਈ ਵਿਸ਼ੇਸ਼ ਰੇਲ ਗੱਡੀ

0
71

ਜਲੰਧਰ (ਨ ਜ਼ ਸ) ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ ਆਈ ਆਰ ਸੀ ਟੀ-3 ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਰੇਲ ਗੱਡੀ ਨੰਬਰ 00466 ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਇਹ ਐਫ ਟੀ ਆਰ ਵਿਸ਼ੇਸ਼ ਰੇਲਗੱਡੀ 09.02.2025 ਨੂੰ ਦੁਪਹਿਰ 03.00 ਵਜੇ ਜਲੰਧਰ ਸ਼ਹਿਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12:00 ਵਜੇ ਵਾਰਾਨਸੀ ਪਹੁੰਚੇਗੀ।ਵਾਪਸੀ ਵਿੱਚ ਇਹ ਵਿਸ਼ੇਸ਼ ਰੇਲਗੱਡੀ 13.02.2025 ਨੂੰ 15.00 ਵਜੇ ਵਾਰਾਣਸੀ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.20 ਵਜੇ ਜਲੰਧਰ ਸ਼ਹਿਰ ਪਹੁੰਚੇਗੀ। ਰਸਤੇ ਵਿੱਚ ਇਹ ਵਿਸ਼ੇਸ਼ ਰੇਲਗੱਡੀ ਦੋਵੇਂ ਦਿਸ਼ਾਵਾਂ ਵਿੱਚ ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ ਅਤੇ ਲਖਨਊ ਸਟੇਸ਼ਨਾਂ ’ਤੇ ਰੁਕੇਗੀ।