ਸਵੀਡਨ ’ਚ ਬਾਲਗ ਸਿੱਖਿਆ ਕੇਂਦਰ ’ਚ ਗੋਲੀਬਾਰੀ, 11 ਮੌਤਾਂ

0
30

ਓਰੇਬਰੋ (ਸਵੀਡਨ) : ਸਟਾਕਹੋਮ ਦੇ ਪੱਛਮ ਵਿੱਚ ਇੱਕ ਬਾਲਗ ਸਿੱਖਿਆ ਕੇਂਦਰ ਵਿੱਚ ਸਵੀਡਨ ਦੀ ਸਭ ਤੋਂ ਭਿਆਨਕ ਗੋਲੀਬਾਰੀ ਵਿੱਚ ਬੰਦੂਕਧਾਰੀ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਪੰਜ ਗੰਭੀਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਬੁੱਧਵਾਰ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਸਾਰੇ ਪੀੜਤ 18 ਸਾਲ ਤੋਂ ਵੱਧ ਉਮਰ ਦੇ ਹਨ। ਕੈਂਪਸ ਰਿਸਬਰਗਸਕਾ ਨਾਂਅ ਦਾ ਸਕੂਲ 20 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਪ੍ਰਾਇਮਰੀ ਅਤੇ ਸੈਕੰਡਰੀ ਵਿੱਦਿਅਕ ਕਲਾਸਾਂ, ਪ੍ਰਵਾਸੀਆਂ ਲਈ ਸਵੀਡਿਸ਼-ਭਾਸ਼ਾ ਦੀਆਂ ਕਲਾਸਾਂ, ਬੌਧਿਕ ਅਸਮਰਥਤਾਵਾਂ ਵਾਲੇ ਲੋਕਾਂ ਲਈ ਕਿੱਤਾਮੁਖੀ ਸਿਖਲਾਈ ਅਤੇ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ। ਇਸ ਘਟਨਾ ਤੋਂ ਬਾਅਦ ਕਿੰਗ ਕਾਰਲ ਸੋਲ੍ਹਵੇਂ ਗੁਸਤਾਫ ਅਤੇ ਪ੍ਰਧਾਨ ਮੰਤਰੀ ਉਲਫ ਕਿ੍ਰਸਟਰਸਨ ਨੇ ਰਾਇਲ ਪੈਲੇਸ ਅਤੇ ਸਰਕਾਰੀ ਇਮਾਰਤਾਂ ’ਤੇ ਝੰਡੇ ਅੱਧੇ ਝੁਕਾਉਣ ਦਾ ਆਦੇਸ਼ ਦਿੱਤਾ।