ਅਮਰੀਕਾ ਤੋਂ ਡਿਪੋਰਟ ਹੋਇਆ ਲਾਂਦੜਾ ਦਾ ਬੰਦਾ ਲਾਪਤਾ

0
36

ਫਿਲੌਰ : ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਪਿੰਡ ਲਾਂਦੜਾ ਦਾ ਬੰਦਾ ਵੀਰਵਾਰ ਸਵੇਰੇ ਪੰਜ ਵਜੇ ਘਰੋਂ ਗਾਇਬ ਹੋ ਗਿਆ। 40 ਸਾਲਾ ਦਵਿੰਦਰਜੀਤ ਬੁੱਧਵਾਰ ਰਾਤ ਕਰੀਬ ਸਾਢੇ ਨੌਂ ਵਜੇ ਪਿੰਡ ਪੁੱਜਾ ਸੀ।
ਉਸ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਪਟਵਾਰੀ ਤੇ ਕੁਝ ਪੁਲਸ ਮੁਲਾਜ਼ਮ ਛੱਡ ਕੇ ਗਏ ਸਨ ਅਤੇ ਸਾਰੀ ਰਾਤ ਉਹ ਟੈਨਸ਼ਨ ਵਿੱਚ ਰਿਹਾ। ਸਵੇਰ ਵੇਲੇ ਉਹ ਮੋਟਰਸਾਈਕਲ ਲੈ ਕੇ ਚਲਾ ਗਿਆ, ਜਿਸ ਬਾਰੇ ਉਨ੍ਹਾਂ ਨੂੰ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਗਿਆ ਹੈ। ਉਹ ਕਰੀਬ ਡੇਢ ਮਹੀਨਾ ਪਹਿਲਾਂ ਦੁਬਈ ਗਿਆ ਸੀ ਅਤੇ ਉਹ ਕਦੋਂ ਅਮਰੀਕਾ ਗਿਆ, ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਦਵਿੰਦਰਜੀਤ ਹੁਰੀਂ ਦੋ ਭਰਾ ਅਤੇ ਦੋ ਭੈਣਾਂ ਹਨ, ਜੋ ਕਿ ਵਿਆਹੇ ਹੋਏ ਹਨ, ਪਰ ਉਹ ਅਣਵਿਆਹਿਆ ਹੈ।