ਨੂਰਪੁਰ ਬੇਦੀ (ਸੁਰਜੀਤ ਸਿੰਘ ਕਾਹਲੋਂ)-ਨੇੜਲੇ ਪਿੰਡ ਸਰਸਾ ਨੰਗਲ ਵਿਖੇ ਕੌਮੀ ਮਾਰਗ ਕਿਨਾਰੇ ਖੜ੍ਹੇ ਟਿੱਪਰ ਦੇ ਪਿੱਛੇ ਤੇਜ਼ ਰਫਤਾਰ ਕਾਰ ਟਕਰਾਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਐਤਵਾਰ ਸਵੇਰੇ ਊਨਾ ਨੇੜਲੇ ਪਿੰਡ ਕਲਸੇਹੜਾ ਨਾਲ ਸਬੰਧਤ ਤਿੰਨ ਨੌਜਵਾਨ, ਜਿਨ੍ਹਾਂ ’ਚ ਦੋ ਸਕੇ ਭਰਾ ਸਨ, ਆਲਟੋ ਕਾਰ ਪੀ ਬੀ 74-2172 ’ਤੇ ਕਿਸੇ ਕੰਮ ਚੰਡੀਗੜ੍ਹ ਜਾ ਰਹੇ ਸਨ, ਜਦੋਂ ਉਹ ਪਿੰਡ ਸਰਸਾ ਨੰਗਲ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਖੜ੍ਹੇ ਟਿੱਪਰ ਦੇ ਪਿੱਛੇ ਜਾ ਟਕਰਾਈ, ਜਿਸ ਦੌਰਾਨ ਕਾਰ ਸਵਾਰ ਤਿੰਨੋਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਨੌਜਵਾਨ ਕਿਸੇ ਵਿਆਹ ਦੀ ਵੀਡੀਓਗ੍ਰਾਫ਼ੀ ਕਰਨ ਲਈ ਚੰਡੀਗੜ੍ਹ ਜਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਹੋ ਗਿਆ। ਮਿ੍ਰਤਕਾਂ ਨੌਜਵਾਨਾਂ ਦੀ ਪਛਾਣ ਸੰਜੀਵ ਕੁਮਾਰ ਸੰਜੂ ਅਤੇ ਪਵਨ ਕੁਮਾਰ ਸਾਗਰ (ਦੋਵੇਂ ਸਕੇ ਭਰਾ) ਪੁੱਤਰ ਅਮਰ ਚੰਦ ਨਿਵਾਸੀ ਕਲਸੇਹੜਾ, ਨੰਗਲ ਜ਼ਿਲ੍ਹਾ ਊਨਾ ਅਤੇ ਬਲਰਾਮ ਤਲਵਾਰ ਪੁੱਤਰ ਤਿਲੋਕ ਚੰਦ ਵਾਸੀ ਨੰਗਲ ਦੇ ਰੂਪ ’ਚ ਹੋਈ ਹੈ। ਅੱਡਾ ਮਾਰਕੀਟ ਕਾਹਨਪੁਰ ਖੂਹੀ ਦੇ ਸਮੂਹ ਦੁਕਾਨਦਾਰਾਂ ਜਿਨ੍ਹਾਂ ’ਚ ਡਾਕਟਰ ਕੌਸ਼ਲ ਕੁਮਾਰ, ਮੰਗਲ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ ਪੋਸਟ ਮਾਸਟਰ, ਬਹਾਦਰ ਸਿੰਘ ਸ਼ੌਕੀ, ਡਾਕਟਰ ਬਲਵਿੰਦਰ, ਸੰਦੀਪ ਕੁਮਾਰ ਚਾਂਦਲਾ, ਰਵੀ ਕੁਮਾਰ ਬੂਥਗੜ, ਡਾਕਟਰ ਸੁਰਿੰਦਰ ਕੁਮਾਰ ਖੇਪੜ, ਡਾਕਟਰ ਜਸਵਿੰਦਰ ਚੌਪੜਾ, ਜਸਪਾਲ ਸਿੰਘ ਜੱਸਾ, ਲਾਲ ਹਰੀ ਕਿਸ਼ਨ, ਸੰਤੋਖ ਸਿੰਘ, ਸਤੀਸ਼ ਕੁਮਾਰ ਸੋਨੂੰ, ਰਜਨੀਸ਼ ਕੁਮਾਰ ਠੇਕੇਦਾਰ, ਗੁਰਮੀਤ ਸਿੰਘ ਸੰਧੂ, ਅਮਰਜੀਤ ਸਟੂਡੀਓ ਆਦਿ ਨੇ ਪਰਵਾਰ ਨਾਲ ਡੂਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ।