ਮਜ਼ਦੂਰ ਜਥੇਬੰਦੀਆਂ ਵੱਲੋਂ ਫਰੀਦਕੋਟ ’ਚ ਵਿਸ਼ਾਲ ਧਰਨਾ

0
98

ਫਰੀਦਕੋਟ (ਐਲਿਗਜੈਂਡਰ ਡਿਸੂਜਾ)
ਪੰਜਾਬ ਦੀਆਂ ਸੱਤ ਮਜ਼ਦੂਰ ਜਥੇਬੰਦੀਆਂ ਵੱਲੋਂ ਬਣਾਏ ਗਏ ਮੋਰਚੇ ਤਹਿਤ ਫਰੀਦਕੋਟ ਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਸ਼ੁੱਕਰਵਾਰ ਏ ਡੀ ਸੀ ਵਿਕਾਸ ਫਰੀਦਕੋਟ ਦਫਤਰ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ ਇਹਨਾਂ ਜਥੇਬੰਦੀਆਂ ਵਿੱਚ ਮੁੱਖ ਤੌਰ ’ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਵਰਕਰਾਂ ਨੇ ਇਕੱਠੇ ਹੋ ਕੇ ਏ ਡੀ ਸੀ ਵਿਕਾਸ ਸਾਹਮਣੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਕੱਠੇ ਹੋਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਪੰਜਾਬ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਨੇ ਕਿਹਾ ਕਿ ਨਰੇਗਾ ਕਾਨੂੰਨ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਕਰਨ ਲਈ ਬਹੁਤ ਵਿਸ਼ਾਲ ਕਾਨੂੰਨ ਹੈ, ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਅਸਲ ਨਿਸ਼ਾਨੇ ਤੋਂ ਦੂਰ ਕਰ ਦਿੱਤਾ ਹੈ, ਲੋਕਾਂ ਨੂੰ ਪੂਰਾ ਸੌ ਦਿਨ ਕੰਮ ਨਹੀਂ ਮਿਲ ਰਿਹਾ, ਨਾ ਹੀ ਬੇਰੁਜ਼ਗਾਰੀ ਭੱਤਾ ਦਿੱਤਾ ਜਾ ਰਿਹਾ ਹੈ। ਨਰੇਗਾ ਕਾਰਡ ’ਤੇ ਹਾਜ਼ਰੀਆਂ ਨਹੀਂ ਲਾਈਆਂ ਜਾ ਰਹੀਆਂ। ਕੰਮ ਮੰਗਣ ’ਤੇ ਰਸੀਦ ਨਹੀਂ ਦਿੱਤੀ ਜਾ ਰਹੀ, ਜੋ ਕਿ ਸ਼ਰੇਆਮ ਕਾਨੂੰਨ ਦੀ ਉਲੰਘਣਾ ਹੈ।
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਨੈਸ਼ਨਲ ਕਮੇਟੀ ਮੈਂਬਰ ਗੋਰਾ ਸਿੰਘ ਪਿਪਲੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਨੰਗਲ, ਦਿਹਾਤੀ ਮਜ਼ਦੂਰ ਸਭਾ ਦੇ ਗਰਤੇਜ ਹਰੀਨੋ, ਮਜ਼ਦੂਰ ਮੁਕਤੀ ਮੋਰਚਾ ਦੇ ਸਤਨਾਮ ਪੱਖੀ ਆਦਿ ਨੇ ਕਿਹਾ ਕਿ ਇੰਦਰਾ ਆਵਾਸ ਯੋਜਨਾ ਤਹਿਤ ਬਿਨਾਂ ਪੱਖਪਾਤ ਦੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣ, ਬੇਘਰੇ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣ, ਪਹਿਲਾਂ ਦਿੱਤੇ ਹੋਏ ਪਲਾਟਾਂ ਦੇ ਕਬਜ਼ੇ ਦਿਵਾਏ ਜਾਣ, ਮਾਈਕਰੋਫਨਾਂਸ ਕੰਪਨੀਆਂ ਸਮੇਤ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਹੋਵੇ, ਨਰੇਗਾ ਮੇਟਾਂ ਨੂੰ ਰਾਜਨੀਤਕ ਦਬਾਅ ਤੋਂ ਮੁਕਤ ਕੀਤਾ ਜਾਵੇ, ਮਜ਼ਦੂਰਾਂ ਦੀ ਸਹਿਮਤੀ ਨਾਲ ਮੇਟ ਲਾਏ ਜਾਣ, ਪਿੰਡ ਦਾਨ ਸਿੰਘ ਵਾਲਾ ਅਤੇ ਚੰਦ ਭਾਨ ਵਿੱਚ ਮਜ਼ਦੂਰਾਂ ’ਤੇ ਹੋਏ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ, ਮਜ਼ਦੂਰਾਂ ਨੂੰ 200 ਦਿਨ ਕੰਮ ਹਜ਼ਾਰ ਰੁਪਏ ਦਿਹਾੜੀ ਦੇਣ ਦੀ ਮੰਗ ਵੀ ਕੀਤੀ ਇਸ ਸਮੇਂ ਮਜ਼ਦੂਰਾਂ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਵਿਚ ਵਾਧਾ ਨਾ ਕਰਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ ਹੈ, ਪਰ ਮਜ਼ਦੂਰ ਜਥੇਬੰਦੀਆਂ ਇਸ ਨੂੰ ਬਰਦਾਸ਼ਤ ਨਹੀਂ ਕਰਨਗੀਆਂ। ਜੇਕਰ ਉਕਤ ਮੰਗਾਂ ਪ੍ਰਤੀ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਨਾ ਲਿਆ ਤਾਂ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਸਮੇਂ ਰੇਸ਼ਮ ਜਟਾਣਾ, ਵੀਰ ਸਿੰਘ ਕੰਮੇਆਣਾ, ਚਰਨਜੀਤ ਚਮੇਲੀ, ਅੰਜੂ ਰਾਜੇਵਾਲਾ, ਰਾਮ ਸਿੰਘ ਚੈਨਾ, ਪੱਪੀ ਸਿੰਘ ਢਿਲਵਾਂ ਸਿਕੰਦਰ ਸਿੰਘ ਔਲਖ, ਬਲਕਾਰ ਸਿੰਘ, ਰੁਪਿੰਦਰ ਕੌਰ, ਸੰਦੀਪ ਕੌਰ ਭੋਲੂਵਾਲਾ, ਮਨਜੀਤ ਕੌਰ ਨੱਥੇਵਾਲਾ, ਵੀਰਪਾਲ ਕੌਰ ਬੱਗੇਆਣਾ, ਸੋਨਾ ਸਿਰਸੜੀ, ਵੀਰਪਾਲ ਕੌਰ, ਅਸ਼ਵਨੀ ਕੁਮਾਰ ਕੋਟਕਪੂਰਾ, ਠਾਕਰ ਸਿੰਘ ਬੀਹਲੇਵਾਲਾ ਤੇ ਸੁਖਜਿੰਦਰ ਸਿੰਘ ਤੂੰਬੜਭਨ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।