ਗੜ੍ਹਸ਼ੰਕਰ (ਫੂਲਾ ਸਿੰਘ ਬੀਰਮਪੁਰ)-ਗੜਸ਼ੰਕਰ- ਚੰਡੀਗੜ੍ਹ ਰੋਡ ਨੇੜੇ ਬਗਵਾਈ ਕੋਲ ਕਰੀਬ ਤਿੰਨ ਕੁ ਵਜੇ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਜਾਣ ਨਾਲ ਮੋਟਰਸਾਈਕਲ ਸਵਾਰ ਦੋ ਜਣਿਆਂ ਦੀ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਵਾਲੇ ਪਾਸੇ ਤੋਂ ਆ ਰਿਹਾ ਲੱਕੜ ਨਾਲ ਭਰਿਆ ਟਰੱਕ ਅਤੇ ਗੁਰਸੇਵਾ ਸੇਵਾ ਕਾਲਜ ਦੀ ਬੱਸ ਜੋ ਵੱਖ-ਵੱਖ ਪਿੰਡਾਂ ਵਿੱਚ ਵਿਦਿਆਰਥੀਆਂ ਨੂੰ ਛੱਡਣ ਜਾ ਰਹੀ ਸੀ, ਨਾਲ ਭਿਆਨਕ ਹਾਦਸਾ ਹੋ ਗਿਆ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋਵਾਂ ਵਾਹਨਾਂ ਦੀ ਲਪੇਟ ਵਿੱਚ ਆ ਗਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।ਇਸ ਹਾਦਸੇ ਵਿੱਚ ਬੱਸ ਡਰਾਈਵਰ ਗਗਨਦੀਪ ਸਿੰਘ ਵਾਸੀ ਭਰੋਵਾਲ ਅਤੇ ਮੋਟਰਸਾਈਕਲ ਸਵਾਰ ਗੋਲਡੀ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਜਲਵਾਹਾ ਹੋਣ ਦੀ ਮੌਤ ਹੋ ਗਈ ਹੈ। ਬੱਸ ਵਿੱਚ ਕਰੀਬ ਦੋ ਦਰਜ਼ਨ ਦੇ ਕਰੀਬ ਦੇ ਵਿਦਿਆਰਥੀ ਸਨ, ਜਿਨ੍ਹਾਂ ਵਿੱਚ ਕਈ ਗੰਭੀਰ ਰੂਪ ਵਿੱਚ ਵੀ ਜ਼ਖਮੀ ਹੋ ਗਏ।
ਮੈਨੂੰ ਤੇ ਮਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ : ਇਲਤਿਜਾ
ਸ੍ਰੀਨਗਰ : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ ਡੀ ਪੀ) ਦੀ ਨੇਤਾ ਇਲਤਿਜਾ ਮੁਫ਼ਤੀ ਨੇ ਸਨਿੱਚਰਵਾਰ ਦਾਅਵਾ ਕੀਤਾ ਕਿ ਉਸ ਦੀ ਮਾਂ ਅਤੇ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਤੇ ਉਸ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਲਤਿਜਾ ਮੁਫ਼ਤੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਸ ਨੇ ਕਠੂਆ ਜਾਣਾ ਸੀ, ਜਦੋਂ ਕਿ ਮਹਿਬੂਬਾ ਮੁਫ਼ਤੀ ਨੇ ਬੁੱਧਵਾਰ ਸੈਨਾ ਦੀ ਗੋਲੀਬਾਰੀ ਵਿੱਚ ਮਾਰੇ ਗਏ ਟਰੱਕ ਚਾਲਕ ਦੇ ਪਰਵਾਰ ਨਾਲ ਮਿਲਣ ਲਈ ਸੋਪੋਰ ਜਾਣ ਦੀ ਯੋਜਨਾ ਬਣਾਈ ਸੀ।




