ਪਰਾਲੀ ’ਤੇ ਐੱਮ ਐੱਸ ਪੀ ਦੀ ਸਿਫਾਰਸ਼

0
119

ਨਵੀਂ ਦਿੱਲੀ : ਸੰਸਦੀ ਕਮੇਟੀ ਨੇ ਫਸਲਾਂ ’ਤੇ ਮਿਲਦੀ ਐੱਮ ਐੱਸ ਪੀ ਦੀ ਤਰਜ਼ ’ਤੇ ਪਰਾਲੀ ਪ੍ਰਬੰਧਨ ਲਈ ਕੌਮੀ ਨੀਤੀ ਬਣਾਏ ਜਾਣ ਦੀ ਵਕਾਲਤ ਕੀਤੀ ਹੈ। ਕਮੇਟੀ ਨੇ ਰਾਜ ਸਭਾ ’ਚ ਰੱਖੀ ਆਪਣੀ ਰਿਪੋਰਟ ’ਚ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ ਨੂੰ ਪਰਾਲੀ ’ਤੇ ਐੱਮ ਐੱਸ ਪੀ ਦੇ ਕੇ ਪਰਾਲੀ ਪ੍ਰਦੂਸ਼ਣ ਦੇ ਮਾਮਲੇ ਨਾਲ ਨਜਿੱਠਿਆ ਜਾ ਸਕਦਾ ਹੈ। ਇਸੇ ਤਰ੍ਹਾਂ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਵੀ ਪ੍ਰਫੁਲਤ ਕੀਤੇ ਜਾਣ ਲਈ ਕਿਹਾ ਹੈ। ਫਸਲੀ ਵਿਭਿੰਨਤਾ ਦੇ ਰਾਹ ਪੈਣ ਵਾਲੇ ਕਿਸਾਨਾਂ ਨੂੰ ਵਿੱਤੀ ਮਦਦ ਦਿੱਤੇ ਜਾਣ ਦੀ ਵੀ ਸਿਫਾਰਸ਼ ਕੀਤੀ ਗਈ ਹੈ।
ਮੁੰਬਈ ’ਚ ਜੀ ਬੀ ਐੱਸ ਨਾਲ ਪਹਿਲੀ ਮੌਤ
ਮੁੰਬਈ : ਮੁੰਬਈ ਦੇ ਇੱਕ ਹਸਪਤਾਲ ਵਿੱਚ ਗੁਈਲੇਨ-ਬੈਰੇ ਸਿੰਡਰੋਮ (ਜੀ ਬੀ ਐੱਸ) ਨਾਲ 53 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਦੱਸਿਆ ਕਿ ਨਰਵ ਡਿਸਆਰਡਰ ਕਾਰਨ ਮੁੰਬਈ ਵਿੱਚ ਦਰਜ ਕੀਤੀ ਗਈ ਇਹ ਪਹਿਲੀ ਮੌਤ ਹੈ। ਮਰੀਜ਼ ਵਡਾਲਾ ਖੇਤਰ ਦਾ ਵਸਨੀਕ ਸੀ ਅਤੇ ਇੱਕ ਹਸਪਤਾਲ ਵਿੱਚ ਵਾਰਡ ਬੁਆਏ ਵਜੋਂ ਕੰਮ ਕਰਦਾ ਸੀ, ਜੋ ਕਿ 15 ਦਿਨ ਪਹਿਲਾਂ ਪੁਣੇ ਗਿਆ ਸੀ। ਉਸ ਨੂੰ 23 ਜਨਵਰੀ ਨੂੰ ਇੱਥੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਗੰਭੀਰ ਹਾਲਤ ਵਿੱਚ ਸੀ ਅਤੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਬਿ੍ਰਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਭੂਸ਼ਣ ਗਗਰਾਨੀ ਨੇ ਪੁਸ਼ਟੀ ਕੀਤੀ ਕਿ ਜੀ ਬੀ ਐੱਸ ਕਾਰਨ ਮਹਾਂਨਗਰ ਵਿੱਚ ਇਹ ਪਹਿਲੀ ਮੌਤ ਹੈ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਅੰਧੇਰੀ (ਪੂਰਬੀ) ਦੀ ਰਹਿਣ ਵਾਲੀ 64 ਸਾਲਾ ਔਰਤ ਨੂੰ ਨਰਵ ਡਿਸਆਰਡਰ ਦਾ ਪਤਾ ਲੱਗਣ ਤੋਂ ਬਾਅਦ ਮੁੰਬਈ ਵਿੱਚ 7 ਫਰਵਰੀ ਨੂੰ ਜੀ ਬੀ ਐੱਸ ਦਾ ਪਹਿਲਾ ਕੇਸ ਦਰਜ ਕੀਤਾ ਗਿਆ ਸੀ। ਗੁਈਲੇਨ-ਬੈਰੇ ਸਿੰਡਰੋਮ ਇੱਕ ਦੁਰਲੱਭ ਸਥਿਤੀ ਹੈ, ਜਿਸ ਵਿੱਚ ਵਿਅਕਤੀ ਦਾ ਇਮਿਊਨ ਸਿਸਟਮ ਪੈਰੀਫਿਰਲ ਨਾੜੀਆਂ ’ਤੇ ਹਮਲਾ ਕਰਦਾ ਹੈ।