ਲੁਧਿਆਣਾ (ਐੱਮ ਐੱਸ ਭਾਟੀਆ/ਰੈਕਟਰ ਕਥੂਰੀਆ)
ਸ਼ਿਮਲਾਪੁਰੀ ਦੇ ਨਜ਼ਦੀਕ ਐਤਵਾਰ ਇਕ ਆਟੋ ਰਿਕਸ਼ਾ ਚਾਲਕ ਦੇ ਬੇਰਹਿਮੀ ਨਾਲ ਕਤਲ ਨਾਲ ਆਟੋ ਰਿਕਸ਼ਾ ਵਾਲੇ ਦਹਿਸ਼ਤ ਵਿਚ ਹਨ। ਪੁਲਸ ਅਧਿਕਾਰੀ ਰਵਚਰਨ ਸਿੰਘ ਬਰਾੜ (ਜੁਆਇੰਟ ਸੀ ਪੀ, ਰੂਰਲ ਲੁਧਿਆਣਾ) ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਸਵੇਰੇ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਵਿਅਕਤੀ ਦੀ ਡੈੱਡ ਬਾਡੀ ਪਈ ਹੈ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਇਸ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਹੋਇਆ ਸੀ ਤੇ ਡੈੱਡ ਬਾਡੀ ਉਸ ਦੇ ਆਟੋ ਰਿਕਸ਼ਾ ’ਚ ਪਈ ਹੋਈ ਸੀ। ਉਨ੍ਹਾਂ ਕਿਹਾ ਕਿ ਮਿ੍ਰਤਕ ਦੀ ਪਛਾਣ ਸੋਨੂੰ ਦੇ ਰੂਪ ਵਿਚ ਹੋਈ ਹੈ, ਜੋ ਆਟੋ ਰਿਕਸ਼ਾ ਕਿਰਾਏ ’ਤੇ ਲੈ ਕੇ ਚਲਾਉਂਦਾ ਸੀ। ਬੀਤੀ ਰਾਤ ਇਸ ਨੂੰ ਕਿਸੇ ਦੋਸਤ ਦਾ ਫੋਨ ਆਇਆ ਸੀ ਅਤੇ ਹੁਣ ਮਿ੍ਰਤਕ ਦਾ ਮੋਬਾਈਲ ਫੋਨ ਵੀ ਗੁੰਮ ਹੈ। ਮਾਮਲੇ ਦੀ ਜਾਂਚ ਜਾਰੀ ਹੈ।