ਲੁਧਿਆਣਾ : ਪੰਜਾਬ ਵਿਜੀਲੈਂਸ ਵਿਭਾਗ ਦੀ ਇਕ ਟੀਮ ਸੋਮਵਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗਿ੍ਰਫਤਾਰ ਕਰਨ ਲਈ ਲੁਧਿਆਣਾ ਪਹੁੰਚੀ ਤਾਂ ਉਥੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਟੀਮ ਨਾਲ ਖਹਿਬੜ ਪਏ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਦਸਤਾਵੇਜ਼ ਵਿਖਾਉਣ ਜਿਨ੍ਹਾਂ ਦੇ ਆਧਾਰ ’ਤੇ ਆਸ਼ੂ ਨੂੰ ਗਿ੍ਰਫਤਾਰ ਕਰਨ ਪਹੁੰਚੇ ਹਨ। ਉਨ੍ਹਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਇਹ ਵੀ ਕਿਹਾ ਕਿ ਉਹ ਵੱਡੀ ਗਿਣਤੀ ਵਿਚ ਪਹੁੰਚ ਕੇ ਵਿਜੀਲੈਂਸ ਟੀਮ ਦਾ ਘਿਰਾਓ ਕਰਨ।
ਰਵਨੀਤ ਬਿੱਟੂ ਨੇ ਇਹ ਵੀ ਕਿਹਾ ਕਿ ਤੁਸੀਂ ਕਾਗਜ ਵਿਖਾਓ ਭਾਵੇਂ ਆਸ਼ੂ ਨੂੰ ਲੈ ਜਾਓ। ਉਨ੍ਹਾ ਕਿਹਾ ਕਿ ਆਸ਼ੂ ਨੂੰ ਇਕ ਦੁਕਾਨ ਵਿਚੋਂ ਗਿ੍ਰਫਤਾਰ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਪੰਜਾਬ ਵਿਚ ਪੰਜਾਬੀ ਹੀ ਪੰਜਾਬੀਆਂ ਦੇ ਦੁਸ਼ਮਣ ਬਣ ਗਏ ਹਨ।